[ਸੰ:। ਸੰਸਕ੍ਰਿਤ, ਵੈਰਾਗ। ਪੰਜਾਬੀ, ਵਿਰਾਗ, ਬਿਰਾਗ, ਬੈਰਾਗ। ਪੰਜਾਬੀ ਕ੍ਰਿਯਾ, ਬੈਰਾਗਨਾ] ੧. ਸੰਸਾਰਕ ਇੱਛਿਆ ਅਰ ਵਿਸ਼ਿਆਂ ਦਾ ਅਭਾਵ, ਉਦਾਸੀਨਤਾ। ੨. ਲੋਕ ਪਰਲੋਕ ਦੇ ਕਿਸੇ ਪਦਾਰਥ ਵਿੱਚ ਪ੍ਰੀਤੀ ਨਾ ਹੋਣੀ, ਪਰ ਪਦਾਰਥਾਂ ਤੋਂ ਉਪਰ ਕਿਸੇ ਉੱਚੇ ਪਾਸੇ ਮਨ ਦੀ ਰੁਚੀ ਲੱਗ ਜਾਣੀ। ੩. ਈਸ਼੍ਵਰ ਦੇ ਵਿਯੋਗ ਵਿੱਚ ਰੋਣਾ, ਵਿਰਲਾਪ ਕਰਨਾ। ਯਥਾ- ‘ਸਹਜਿ ਬੈਰਾਗੁ ਸਹਜੇ ਹੀ ਹਸਨਾ’ (੨੩੬)। ੪. ਪ੍ਰੇਮ। ਯਥਾ- ‘ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ’ (੫੦)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ