[ਸੰ:। ਸੰਸਕ੍ਰਿਤ, ਵੈਰਾਗਨ੍ਹ੍ਹਿ] ੧. ਵੈਰਾਗਣੀ, ਵੈਰਾਗ-ਵਾਨ, ਉਹ ਇਸਤ੍ਰੀ ਜਿਸ ਨੂੰ ਵਿਰਾਗ ਹੋ ਗਿਆ ਹੋਵੇ। ੨. ਬੈਰਾਗੀ ਪਦ ਦਾ ਇਸਤ੍ਰੀਲਿੰਗ, ਬੈਰਾਗੀ ਦੀ ਇਸਤ੍ਰੀ, ਭਾਵ ਵਿੱਚ ਇੰਦ੍ਰੀਆਂ।*ਯਥਾ- ‘ਦਸ ਬੈਰਾਗਨਿ’ (੨੦੮), ਦਸ ਇੰਦ੍ਰੀਆਂ। *ਜੀਵਾਤਮਾ ਵੈਰਾਗੀ ਹੈ, ਇੰਦ੍ਰੀਆਂ ਭੋਗਣੇ ਕਰਕੇ ਉਸ ਦੀਆਂ ਵਹੁਟੀਆਂ, ਇਸ ਕਰਕੇ ਬੈਰਾਗਣਾਂ ਕਹੀਆਂ ਹਨ। ਇਥੇ ਬੈਰਾਗਣ ਦਾ ਭਾਵ ਬੈਰਾਗੀ ਦੀ ਵਹੁਟੀ ਲੈ ਕੇ ਇੰਦ੍ਰਯ ਅਰਥ ਕਰਦੇ ਹਨ। ਅਥਵਾ ਬੈਰਾਗਣ ਲਕੜੀ ਹੈ ਜਿਸ ਪੁਰ ਬਿਰਾਗੀ ਆਸਰਾ ਲਾ ਕੇ ਬੈਠਦੇ ਹਨ, ਦੇਹ ਦਾ ਆਸਰਾ ਇੰਦ੍ਰੀਆਂ ਹਨ, ਇਸ ਕਰਕੇ ਬੈਰਾਗਣ ਤੋਂ ਲੱਛਣਾਂ ਦੁਆਰਾ ਅਰਥ ਇੰਦਰੀਆਂ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ