[ਸੰ:। ਪੰਜਾਬੀ, ਬੋਲਣਾ। ਸੰਸਕ੍ਰਿਤ, ਬ੍ਰੂ। ਪ੍ਰਾਕ੍ਰਿਤ, ਬੁਲ੍ਹ੍ਹਲਈ] ਬਚਨ। ਯਥਾ- ‘ਕਿਉ ਬੋਲੁ ਹੋਵੈ ਜੋਖੀਵਦੈ’ (੯੬੬), ਜੋਖਣ ਵੇਲੇ ਬੋਲਣਾ ਕਿਕੁਣ ਹੋਵੈ, ਭਾਵ ਜਦ ਜੋ ਕੁਛ ਹੋ ਰਿਹਾ ਹੈ, ਤੋਲਿਆ ਜਾ ਕੇ (ਨਿਆਂ ਬ੍ਰਿਤੀ ਨਾਲ ) ਹੋ ਰਿਹਾ ਹੈ, ਤਦ ਫੇਰ ਬੋਲਣਾ ਨਹੀਂ ਹੁੰਦਾ। ੨. [ਕ੍ਰਿ:] ਕਹੋ। ਯਥਾ- ‘ਰਾਮ ਰਾਮ ਬੋਲਿ’ (੧੧੮੨)। ੩. ਬੋਲ ਤੋਂ ਬੋਲੈ-ਕਹਿੰਦੇ ਹਨ। ਯਥਾ- ‘ਬੋਲੈ ਸੇਖ ਫਰੀਦੁ’ (੪੮੮), ਦੇਖੋ, ‘ਬੋਲ ਵਿਗਾੜ’
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ