[email protected]

[ਸੰ:। ਸੰਸਕ੍ਰਿਤ, ਬ੍ਰਹਮਨ੍ਹ੍ਹ] ੧. ਸੱਤ ਚਿੱਤ ਆਨੰਦ ਸਰੂਪ, ਕਾਰਣਾਂ ਦਾ ਕਾਰਣ, ਜੋ ਸ੍ਰਿਸ਼ਟੀ ਦਾ ਇਕ ਰਸ ਰਹਿਣ ਵਾਲਾ ਮੂਲ ਕਾਰਣ ਹੈ, ਜਿਸ ਤੋਂ ਸਭ ਕੁਛ ਪ੍ਰਕਾਸ਼ ਪਾਂਦਾ ਹੈ-ਅਕਾਲ ਪੁਰਖ, ਵਾਹਿਗੁਰੂ। ਯਥਾ: ‘ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ’ (੬੬), ਗੁਰਮੁਖਾਂ (ਦੀ ਦ੍ਰਿਸ਼ਟੀ ਵਿੱਚ) ਬ੍ਰਹਮ ਸਦਾ ਹਰਿਆਵਲਾ (ਇਕ ਰਸ ਰਹਿਣ ਵਾਲਾ ਤੇ ਆਨੰਦ ਦਾਤਾ) ਹੈ (ਕਿਉਂਕਿ) ਉਹ ਸੱਚੇ ਤੇ ਸਹਿਜ ਸੁਭਾਵ (ਵਿੱਚ ਸਦੀਵ ਰਹਿੰਦੇ ਹਨ)। ਕਈ ਗਿਆਨੀ ਬ੍ਰਹਮ ਦਾ ਅਰਥ ਬ੍ਰਿਛ ਵੀ ਕਰ ਲੈਂਦੇ ਹਨ। ਫੇਰ ਤੁਕ ਦਾ ਅਰਥ ਐਉਂ ਬਣਦਾ ਹੈ-ਗੁਰਮੁਖ ਰੂਪੀ ਬ੍ਰਿਛ ਸਦਾ ਪ੍ਰਫੁੱਲਿਤ ਹੈ। ਦੇਖੋ, ‘ਬ੍ਰਹਮ ਕਰਮ’, ‘ਬ੍ਰਹਮ ਗਿਆਨ’, ‘ਬ੍ਰਹਮ ਧਿਆਨ’, ‘ਬ੍ਰਹਮ ਬਿੰਦ’, ‘ਬ੍ਰਹਮ ਬਿੰਦੇ’ ੨. ਬ੍ਰਹਮਾ-ਬ੍ਰਹਮਾ, ਬਿਸ਼ਨ, ਮਹੇਸ਼, ਤ੍ਰੈ ਦੇਵਤਿਆਂ ਵਿੱਚੋਂ ਪਹਿਲਾ ਜੋ ਰਚਨਾ ਕਰਨ ਦੇ ਪ੍ਰਬੰਧ ਵਿੱਚ ਕਾਰਕ ਮੰਨਿਆ ਗਿਆ ਹੈ। ਯਥਾ- ‘ਬ੍ਰਹਮ ਕਮਲ ਪੁਤੁ ਮੀਨ ਬਿਆਸਾ’ (੧੩੦੯)। ਦੇਖੋ, ‘ਬ੍ਰਹਮ ਕਮਲ ਪੁਤੁ’ ੩. ਵਿਆਪਕ। ਯਥਾ- ‘ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ’ (੪੭੭)। ਦੇਖੋ, ‘ਤਲਕਾ’ ੪. ਬ੍ਰਹਮ ਪਦ ਦੇ ਹੋਰ ਵੀ ਕਈ ਅਰਥ ਹਨ-ਪਵਿੱਤ੍ਰ ਵਿਦਿਆ, ਗਿਆਨ, ਤਪੱਸਿਆ, ਭਗਤੀ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found