[email protected]

[ਵਿਸ਼ੇਸਣ ਵਿਸ਼ੇਸ੍ਯ। ਦੇਖੋ, ‘ਬੰਧੁ’। ਬੰਧ+ਚ=ਬੁਰੇ] ੧. ਬੁਰੇ ਬੰਧ। ੨. [ਸੰ:। ਕਾਮਾਦਿਕ ਬੁਰੇ ਬੰਧ ਪਾਉਣ ਵਾਲੇ] ਵਿਸ਼ੇ। ਯਥਾ- ‘ਬੰਧਚਿ ਬੰਧਨੁ ਪਾਇਆ॥ ਮੁਕਤੈ ਗੁਰਿ ਅਨਲੁ ਬੁਝਾਇਆ’ (੯੭੧)। (ਕਾਮਾਦਿਕਾਂ) ਵਿਸ਼ਿਆਂ ਨੇ ਤਾਂ ਬੰਧਨ ਪਾਇਆ ਪਰੰਤੂ ਗੁਰੂ ਜੋ ਮੁਕਤ ਰੂਪ ਹਨ ਉਹਨਾਂ ਨੇ (ਅਨਲ) ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਦਿੱਤਾ। ੩. [ਬੰਧਚ, ਜੋ ਬੰਨ੍ਹੇ ਜਾਣ ਰੇਚਕ, ਪੂਰਕ ਕੁੰਭਕ ਤ੍ਰੀਕੇ ਨਾਲ ਭਾਵ ਪ੍ਰਾਣ] ਪ੍ਰਾਣ। (ਤੁਕ ਦਾ ਅਰਥ) ਜਦ ਮੁਕਤੇ ਗੁਰੂ ਨੇ (ਅਨਲ) ਪੌਣ ਦਾ ਵੱਲ ਦਸਿਆ ਤਦ (ਬੰਧਚ) ਪ੍ਰਾਣਾਂ ਨੂੰ ਰੋਕਿਆ। ੪. [ਸੰ: ਅ:। ਸੰਸਕ੍ਰਿਤ, ਬਂਧੁ, ਚ ਪੁਨਾ:] ਪੁਨ: ਸੰਬੰਧੀਆਂ ਨੇ (ਤਾਂ) ਬੰਧਨ ਪਾਇਆ, ਪਰ ਮੁਕਤ (ਰੂਪ) ਗੁਰੂ ਨੇ ਅੱਗ ਬੁਝਾ ਦਿੱਤੀ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found