[email protected]

[ਸੰ:। ਦੇਖੋ, ‘ਬੰਧ’। ਪੰਜਾਬੀ, ਬੰਨ੍ਹਣਾ। ਇਸ ਤੋਂ ਬੰਨਾ=ਜੋ ਬੱਝ ਗਿਆ ਹੋਵੇ। ਬਨੇਰਾ, ਹੱਦ, ਟੇਕ] ੧. ਹੱਦ, ਉਹ ਬਨੇਰੀਆਂ ਜੋ ਪੈਲੀਆਂ ਵਿੱਚ ਹੱਦ ਦ੍ਰਿੜ੍ਹ ਕਰਨ ਲਈ ਪਾਂਦੇ ਹਨ। ਯਥਾ- ‘ਕਿਸੈ ਕੈ ਸੀਵ ਬੰਨੈ ਰੋਲੁ ਨਾਹੀ’ (੮੫੩)। ੨. ਆਸ੍ਰਯ। ਯਥਾ- ‘ਪਰਮੇਸਰਿ ਦਿਤਾ ਬੰਨਾ’ (੬੨੭), ਈਸ਼੍ਵਰ ਨੇ ਆਸ੍ਰਯ ਦੇ ਦਿੱਤਾ ਹੈ, ਅਥਵਾ ਦੁੱਖਾਂ ਵੱਲੋਂ ਬੰਨ੍ਹ ਪਾ ਦਿੱਤਾ ਹੈ। ੩. [ਪੰਜਾਬੀ, ਬਣਨਾ ਤੋਂ ਜੋ ਬਣ ਗਿਆ ਸੋ ਬੰਨਾ। ਬਣਨਾ ਲਈ ਦੇਖੋ, ‘ਬਣ’]* (ੳ) ਜੋਬਨ ਸੰਵਰ ਕੇ ਸਜ ਗਿਆ ਹੋਵੇ, ਭਾਵ ਲਾੜਾ, ਦੁਲਹਾ। (ਅ) ਪੁਤ੍ਰ, ਬੇਟਾ। ਯਥਾ- ‘ਪਰਮੇਸਰਿ ਦਿਤਾ ਬੰਨਾ’ (੬੨੭), ਪਰਮੇਸ਼ਰ ਨੇ (ਵਾਰਸ ਯਾ) ਪੁਤ੍ਰ ਦਿੱਤਾ ਹੈ। ਕਹਿੰਦੇ ਹਨ ਕਿ ਇਹ ਸ਼ਬਦ ਗੁਰੂ ਹਰਿਗੋਬਿੰਦ ਜੀ ਦੇ ਜਨਮ ਪਰ ਕਿਹਾ ਗਿਆ ਸੀ। *ਸੰਸਕ੍ਰਿਤ ਵਿੱਚ ਇਕ ਪਦ ਹੈ ਵਨ: ਜਿਸ ਦੇ ਅਰਥ ਹਨ=ਸਾਂਝਾ, ਵਿਰਸੇਦਾਰ। ਹੋ ਸਕਦਾ ਹੈ ਕਿ ਪੰਜਾਬੀ ਪਦ ‘ਬੰਨਾ’ ਇਸ ਮੂਲ ਤੋਂ ਬਣਿਆ ਹੋਵੇ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found