[ਸੰ:। ਸੰਸਕ੍ਰਿਤ, ਭਕ੍ਤ। ਦੇਸ਼ ਭਾਸ਼ਾ ਵਿੱਚ ਭਕ੍ਤ ਦਾ ਬਹੁ-ਵਚਨ=ਭਗਤਨ] ੧. ਭਗਤਾਂ (ਦੇ)। ਯਥਾ- ‘ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵਉ’ (੬੯੩), (ਸੰਸਾਰ ਤੋਂ) ਉਲਟ ਕੇ ਅਸੀਂ ਸੰਤਾਂ ਦੇ ਸੇਵਕ (ਬਣੇ ਹਾਂ) ਅਰ ਭਗਤਾਂ ਪਾਸੋਂ ਡਰਦੇ ਹਾਂ। ਭਾਵ ਇਹ ਕਿ ਜਦ ਮੋਹ ਵਿੱਚ ਖੱਚਤ ਸੇ, ਸੰਤ ਭਗਤ ਨੂੰ ਤੁੱਛ ਜਾਣਦੇ ਸਾਂ, ਹੁਣ ਮੋਹ ਦੂਰ ਹੋਇਆ ਤਦ ਸੰਤਾਂ ਦੀ ਸੇਵਾ ਕਰਨ ਲੱਗੇ, ਸੇਵਕ ਵੀ ਮਾਲਕ ਤੋਂ ਡਰ ਰੱਖਦਾ ਹੈ, ਤਿਵੇਂ ਅਸੀਂ ਭਗਤਾਂ ਤੋਂ ਡਰਦੇ ਹਾਂ। ਉਹਨਾਂ ਦੀ ਮਾਨ ਵਡਾਈ ਰੱਖਦੇ ਹਾਂ। ਇਹ ਡਰ ਐਸਾ ਨਹੀਂ ਜੋ ਬੁਰੇ ਤੋਂ ਹੁੰਦਾ ਹੈ, ਪਰ ਜੈਸੇ ਪੁੱਤਰ ਪਿਤਾ ਤੋਂ, ਇਸਤ੍ਰੀ ਭਰਤਾ ਤੋਂ ਡਰ ਰੱਖਦੇ ਹਨ। ੨. [ਸੰਪ੍ਰਦਾ] ਇਸ ਪਦ ਦਾ-ਮਾਇਆ-ਅਰਥ ਵੀ ਕਰਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ