[ਸੰ:। ਸੰਸਕ੍ਰਿਤ, ਭਟ੍ਟ=ਵਿਦਵਾਨ, ਪੰਡਿਤ, ਜੱਸ ਕਰਤਾ। ਪੰਜਾਬੀ, ਭੱਟ। ਹਿੰਦੀ, ਭਾਟ] ਇਕ ਸਤਿਕਾਰ ਦਾ ਖ਼ਿਤਾਬ ਹੈ, ਜੋ ਪਹਿਲਾਂ ਸ਼ਾਹਜ਼ਾਦਿਆਂ ਤੇ ਫੇਰ ਬੜੇ ਬੜੇ ਵਿਦਵਾਨਾਂ ਨੂੰ ਦਿੱਤਾ ਜਾਂਦਾ ਸੀ। ਫੇਰ ਉਹਨਾਂ ਮਹਾਂ ਕਵੀਆਂ ਦਾ ਨਾਮ ਹੋ ਗਿਆ ਜੋ ਕੀਰਤਨ ਉਚਾਰਦੇ ਸਨ। ਉਹ ਕਵੀ ਜਿਨ੍ਹਾਂ ਦੇ ਸਵੱਯੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ, ਭੱਟ ਕਰਕੇ ਲਿਖੇ ਹਨ, ਏਹ ਸੱਚ ਦੇ ਮੁਤਲਾਸ਼ੀ ਤੇ ਮਹਾਨ ਵਿਦਵਾਨ ਸੇ। ਉਹਨਾਂ ਦੇ ਨਾਮ ਸਤਾਰਾਂ ਹਨ : ੧. ਮਥਰਾ, ੨. ਜਾਲਪ, ੩. ਬਲ, ੪. ਹਰਬੰਸ, ੫. ਟਲ੍ਯ, ੬. ਸਲ੍ਯ, ੭. ਜਲ੍ਯ, ੮. ਭਲ, ੯. ਕਲ੍ਹਸਹਾਰ, ੧੦. ਕਲ, ੧੧. ਜਲ, ੧੨. ਨਲ, ੧੩. ਕੀਰਤਿ, ੧੪. ਦਾਸ, ੧੫. ਗਯੰਦ, ੧੬. ਸਦਰੰਗ, ੧੭. ਭਿਖਾ। ਯਥਾ- ‘ਦਾਸੁ ਬੇਨਤਿ ਕਹੈ’ (੧੪੦੧)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ