[ਵਰ: ਵਾ:। ਪੰਜਾਬੀ, ਭਰੀ+ਆਸ] ਭਰੀ ਰਹਿੰਦੀ ਹੈ ਆਸਾ। ਯਥਾ- ‘ਭਾਣੈ ਭਵਜਲੁ ਲੰਘੀਐ ਭਾਣੈ ਮੰਝਿ ਭਰੀਆਸਿ ਜੀਉ’ (੭੬੨), ਭਾਣੇ ਵਿੱਚ ਸੰਸਾਰ ਰੂਪੀ ਸਮੁੰਦਰ ਲੰਘੀਦਾ ਹੈ ਅਰ ਭਾਣੇ ਵਿਖੇ (ਮੰਝ) ਦਿਲ ਵਿੱਚ ਆਸਾ ਭਰੀ ਰਹਿੰਦੀ ਹੈ, ਭਾਵ ਇਹ ਕਿ ਆਸਾ ਵਿੱਚ ਭਰੇ ਹੋਏ ਡੁੱਬ ਜਾਂਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ