[ਸੰ:। ਪੰਜਾਬੀ, ਭੱਲਕ=ਪਹੁ-ਫੁਟਾਲਾ] ੧. ਸਵੇਰ ਦਾ ਸਮਾਂ। ੨. [ਕ੍ਰਿ: ਵਿ:] ਅੰਮ੍ਰਿਤ ਵੇਲੇ। ਯਥਾ- ‘ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ’ (੩੦੫)। ੩. ਨਿਤਪ੍ਰਤ। ਯਥਾ- ‘ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ’ (੩੧੮), ਤਾਤਪਰਯ ਇਹ ਕਿ ਸੰਤ ਜਨ ਸਦੀਵ ਘਰ ਵਿਖੇ ਪਰਾਹੁਣੇ ਆਉਣ ਤਾਂ ਮੈਂ ਚਰਨ ਸੇਵਾਂ, ਤਾਂ ਬੀ ਪ੍ਰੀਤ ਨਹੀਂ ਘਟੇਗੀ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ