[ਕ੍ਰਿ:। ਦੇਖੋ, ‘ਭਵੀ’] ੧. ਫਿਰ ਆਏ, ਮੁੜ ਆਏ, ਭਾਵ-ਮੈਂ ਵੱਟੇ=ਪ੍ਰਾਪਤ ਹੋਏ। ਯਥਾ- ‘ਜਾਣਾ ਲਖ ਭਵੇ ਪਿਰੀ ਡਿਖੰਦੋ ਤਾ ਜੀਵਸਾ’ (੧੦੯੭), ਭਾਵ ਲੱਖਾਂ ਮੁੜ ਆਏ ਮੈਂ ਜਾਣਾਂ ਪਿਆਰੇ ਨੂੰ ਦੇਖਾਂ ਤਾਂ ਮੈਂ ਜੀਂਵਦਾ ਹਾਂ। ਪੰਜਾਬੀ ਮੁਹਾਵਰੇ ਵਿੱਚ ਆਖਦੇ ਹਨ ‘ਲਖ ਵੱਟਿਆ’ ਉਹੋ ਪੁਰਾਤਨ ਮੁਹਾਵਰਾ ਹੈ-ਲੱਖ ਭਵੇ। ੨. ਫਿਰਦਾ ਹੈ। ਯਥਾ- ‘ਏਕੋ ਭਵਰੁ ਭਵੈ ਤਿਹੁ ਲੋਇ’ (੯੩੦)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ