[ਗੁ:। ਸੰਸਕ੍ਰਿਤ, ਭਾਗ, ਸੰਸਕ੍ਰਿਤ, ਰਤ੍ਨ ਤੋਂ ਰਤੀ*=ਜ੍ਵਾਹਰ। ਸੰਸਕ੍ਰਿਤ, ਚਾਰੁ=ਸੁੰਦਰ] ਭਾਗਾਂ ਦੀ ਸੁੰਦਰ ਮਣੀ। ਯਥਾ- ‘ਹਰਿ ਮੀਠਾ ਲਾਇਆ ਪਰਮ ਸੁਖ ਪਾਇਆ ਮੁਖਿ ਭਾਗਾ ਰਤੀ ਚਾਰੇ’ (੪੪੬), ਭਾਵ ਇਹ ਕਿ ਮੂੰਹ ਪਰ ਭਾਗਾਂ ਦੀ ਸੁੰਦਰ ਮਣੀ ਹੈ। ਅੰਤ੍ਰੀਵ ਅਰਥ, ਚਾਰ ਰੱਤੀਆਂ (ਧਰਮ, ਅਰਥ, ਕਾਮ, ਮੋਖ ਦੀਆਂ) ਮੂੰਹ ਪਰ ਹਨ। *ਰਤੀ ਅਸਲ ਵਿੱਚ ਕਾਮਦੇਵ ਦੀ ਇਸਤ੍ਰੀ ਦਾ ਨਾਮ ਹੈ। ਪੰਜਾਬੀ ਮੁਹਾਵਰੇ ਵਿੱਚ ਰਤੀ-ਸੁੰਦਰਤਾ ਤੇ ਰਤਨ-ਅਰਥਾਂ ਵਿੱਚ ਬੋਲਦੇ ਹਨ, ਨਵੀਂ ਵਿਆਹੀ ਕੁੜੀ ਨੂੰ ਕਹਿੰਦੇ ਹਨ-ਰੂਪ ਦੀ ਰਤੀ ਚੜ੍ਹ ਗਈ ਹੈ ਸੂ। ਮੁਰਾਦ ਖ਼ੂਬਸੂਰਤੀ ਤੋਂ ਹੁੰਦਾ ਹੈ। ਰਤੀ ਦਾ ਅਰਥ-ਪਿਆਰ-ਵੀ ਹੈ ਜੈਸੇ-ਏਕ ਰਤੀ ਬਿਨੁ ਏਕ ਰਤੀ ਕੇ-(ਸ੍ਵੈ: ਪਾ: ੧੦)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ