[ਸੰ:। ਪੰਜਾਬੀ, ਭਿੱਤੀ=ਖਾਣਾ। ਜੋ ਲਾ ਕੇ ਬੁਲਬੁਲਾਂ ਫੜਦੇ ਹਨ। ਦੇਖੋ, ‘ਭਾਤ’] ੧. ਚੋਗਾ, ਉਪਜੀਵਕਾ, ਮਾਇਆ। ਯਥਾ- ‘ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ ਕਿਅਹੁ ਮਨਹੁ ਗੁਮਾਨੁ’ (੮੫੪)। ੨. [ਦੇਖੋ, ‘ਭਿਤ’] ਭਾਂਤ, ਪੁਕਾਰ। ਯਥਾ- ‘ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ’ (੭੮੬), ਹੁਕਮ ਨਾਲ ਸ੍ਰਿਸ਼ਟੀ ਰਚੀ ਹੈ ਤੇ ਅਨੇਕ ਪ੍ਰਕਾਰ ਦਾ ਸੰਸਾਰ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ