[ਕ੍ਰਿ:। ਪੰਜਾਬੀ, ਭਿੱਜਣਾ=ਗਿੱਲੇ ਹੋਣਾ, ਤਾਸੀਰਵਰ ਹੋਣਾ] ੧. ਗਿੱਲੇ ਹੋਣਾ। ਯਥਾ- ‘ਜਿਉ ਮੁਰਗਾਈ ਪੰਕੁ ਨ ਭੀਜੈ’ (੧੩੨੪)। ੨. ਚਿਤੋਂ ਭਿੱਜਣਾ, ਪ੍ਰਸੰਨ ਹੋਣਾ। ਯਥਾ- ‘ਨ ਭੀਜੈ ਰਾਗੀ ਨਾਦੀ ਬੇਦਿ’ (੧੨੩੭)। ੩. [ਪੰਜਾਬੀ, ਭੇਜੇ ਦਾ ਭੀਜੇ] ਭੇਜੇ। ਯਥਾ- ‘ਚਾੜਸਿ ਪਵਨੁ ਸਿੰਘਾਸਨੁ ਭੀਜੈ’ (੯੦੫), ਪੌਣ ਨੂੰ ਚੜ੍ਹਾ ਕੇ ਦਸਮ ਦੁਆਰ ਭੇਜੇ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ