[email protected]

[ਸੰ:। ਸੰਸਕ੍ਰਿਤ, ਭਯ। ਪੰਜਾਬੀ, ਭਯ, ਭੈ, ਭਉ] ੧. ਡਰ, ਖ਼ੌਫ਼। ਯਥਾ- ‘ਭੈ ਵਿਚਿ ਸੂਰਜੁ ਭੈ ਵਿਚਿ ਚੰਦੁ’ (੪੬੪)। ਦੇਖੋ, ‘ਭੈ ਤਨਿ ਅਗਨਿ ਭਖੈ ਭੈ ਨਾਲਿ’, ‘ਭੈ ਭਾਇ’ ੨. [ਕ੍ਰਿ:। ਸੰਸਕ੍ਰਿਤ, ਧਾਤੂ ਭੂ=ਹੋਣਾ (ਭਵਤਿ)। ਪੁਰਾਤਨ ਪੰਜਾਬੀ ਕ੍ਰਿਆ, ਭੋਣਾ, ਭੈਣਾ। ਇਸੇ ਤੋਂ ਭਇਆ, ਭੈ, ਭੋ, ਭਈ, ਭਏ, ਭਇਓ ਆਦਿ ਬਣੇ ਹਨ] ਭਇਆ, ਹੋਇਆ। ਯਥਾ- ‘ਭੈ ਭਉ ਰਾਖਿਆ ਭਾਇ ਸਵਾਰਿ’ (੧੫੧), ਜਿਨ੍ਹਾਂ ਨੂੰ ਪਰਮੇਸ਼ਰ ਦਾ ਡਰ ਭਇਆ (ਪ੍ਰਾਪਤ ਹੋਇਆ) ਹੈ ਤਿਨ੍ਹਾਂ ਪ੍ਰੇਮ ਨੂੰ ਸਵਾਰ ਕਰ ਹਿਰਦੇ ਵਿੱਚ ਰੱਖਿਆ ਹੈ। ਤਥਾ-’ਭੈ ਭੈ ਤ੍ਰਾਸ ਭਏ ਹੈ ਨਿਰਮਲ’ (੧੩੧੦), ਭੈਦਾਇਕ (ਜਮਾਦਿਕਾਂ ਦੇ) ਡਰ (ਜਿਨ੍ਹਾਂ ਦੇ ਨਵਿਰਤ) ਹੋਏ ਹਨ ਤੇ (ਮਨ ਕਰ) ਜੋ ਨਿਰਮਲ ਹੋਏ ਹਨ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found