[email protected]

[ਸੰ:। ਸੰਸਕ੍ਰਿਤ, ਭੈਰਵ]* ੧. ਇਕ ਛੋਟੇ ਦਰਜੇ ਦਾ ਦੇਉਤਾ ਜੋ ਡਰਾਉਣੀ ਸ਼ਕਲ ਦਾ ਹੁੰਦਾ ਹੈ, ਹਿੰਦੂ ਲੋਕ ਇਸ ਭਿਆਨਕ ਮੂਰਤ ਨੂੰ ਪੂਜਦੇ ਹਨ। ਭੈਰਉ ਅੱਠ ਹਨ-ਅਸਤੰਗ, ਗੁਰੂ, ਚੰਦ, ਕ੍ਰੋਧ, ਉਨਮੱਤ, ਕੁਪਿਤ, ਭੀਸ਼ਨ, ਸੰਘਾਰ। ਗੁਰਮਤਿ ਵਿੱਚ ਐਸੇ ਦੇਵਾਂ ਦੀ ਪੂਜਾ ਮਨ੍ਹੇ ਹੈ। ਯਥਾ- ‘ਭੈਰਉ ਭੂਤ ਸੀਤਲਾ ਧਾਵੈ’ (੮੭੪)। ੨. ਇਕ ਰਾਗ ਦਾ ਨਾਮ ਹੈ। ਗੁਰਮਤਿ ਸੰਗੀਤ ਵਿੱਚ ਗਿਣਤੀ ਲਈ ਇਹ ਪਹਿਲਾ ਰਾਗ ਹੈ। ਯਥਾ- ‘ਪ੍ਰਥਮ ਰਾਗ ਭੈਰਉ ਵੈ ਕਰਹੀ’ (੧੪੨੯), ਇਕੁਰ ਹੀ ‘ਦੁਤੀਆ ਮਾਲ ਕਉਸਕ ਆਲਾਪਹਿ’ (੧੪੩੦), ਤੀਜਾ ‘ਹਿੰਡੋਲ’, ਚੌਥਾ ‘ਦੀਪਕ’; ਪੰਜਵਾਂ ‘ਸਿਰੀਰਾਗ’; ਯਥਾ: ‘ਖਸਟਮ ਮੇਘ ਰਾਗ ਵੈ ਗਾਵਹਿ’ (੧੪੩੦), ਰਾਗਾਂ ਵਿੱਚ ਮੁਖੀ ਮੁਹਰਲਾ ਰਾਗ ਹੈ (ਸਿਰੀ ਰਾਗ ਦੀ ਮੁੱਖਤਾ ਸਿਰੀ ਰਾਗ ਪ੍ਰਕਰਣ ਵਿੱਚ ਦੇਖੋ** ) ਸਿਰੀ ਰਾਗ ਅਤੇ ਭੈਰਉ ਇਹੋ ਦੋਵੇਂ ਰਾਗ ਵਰਤੇ ਹਨ, ਹੋਰਨਾਂ ਦੇ ਪਰਵਾਰ ਵਿੱਚੋਂ ਤਾਂ ਵਰਤੇ ਹਨ, ਪਰੰਤੂ ਖ਼ਾਲਸ ਇਹੋ ਦੋਵੇਂ ਰਾਗ ਮੁਹਰਲੇ ਹੀ ਵਰਤੇ ਹਨ। ਪਰੰਤੂ ਹੋਰਨਾਂ ਮਤਾਂ ਵਿੱਚ ਜਿਹਾ ਕੁ ਸਮੇਸਰ ਮਤ ਅਤੇ ਕਾਲੀਨਾਥ ਮਤ ਵਿੱਚ ਤੀਸਰਾ ਰਾਗ ਮੰਨਿਆ ਹੈ ਪਰੰਤੂ ਰਾਗਾਰਣਵ, ਸਿੱਧ ਸਾਰਸੁਤ, ਭਰਤ, ਹਨੂਮਾਨ ਮਤ ਵਿੱਚ ਪਹਿਲਾ ਮੰਨਦੇ ਹਨ। ਇਹਨਾਂ ਵਿੱਚੋਂ ਭਰਤ ਮਤ ਸੰਕੀਰਣ ਮੰਨਦਾ ਹੈ, ਜਿਹਾ ਕੁ- ‘ਟੰਕੇ ਟੋਡੀ ਅੰਸ ਮਿਲ ਸੁਧ ਦੇਵ ਗੰਧਾਰ। ਆਦਿ ਰਾਗ ਭੈਰਵ ਇਹੈ ਪ੍ਰਗਟੋ ਭਗਤ ਕੁਮਾਰ’। ਚੇਤਾਵਨੀ-ਗੁਰਮਤਿ ਸੰਗੀਤ ਵਿੱਚ ਛੀਏ ਰਾਗ ਸ਼ੁੱਧ ਹਨ। ਭਾਵਭਟ ਦੇ ਮਤ ਵਿੱਚ ੨੮ ਉਪ ਰਾਗਾਂ ਵਿੱਚ ੧੦ਵਾਂ ਭੈਰਵ ਹੈ। ਇਕੁਰ ਹੀ ਸੰਗੀਤ ਪਾਰਿਜਾਤ ਸਾਰੰਗ ਦੇਵ ਦੇ ਮਤ ੧੨੮ ਰਾਗਾਂ ਵਿੱਚ ਅਠਾਰ੍ਹਵਾਂ ਭੈਰਵ ਹੈ। ਫ਼ਾਰਸੀ ਦੇ ਬਾਰਾਂ ਰਾਗਾਂ ਵਿੱਚੋਂ ਛੇਵਾਂ ਅਰਾਕ (ਭੈਰਉ) ਹੈ। *ਸੰਸਕ੍ਰਿਤ ਵਿੱਚ ਭੈਰਵ-ਭਿਆਨਕ ਤੇ ਸ਼ਿਵ-ਨੂੰ ਵੀ ਕਹਿੰਦੇ ਹਨ%**ਦੇਖੋ, ‘ਗੁਰਮਤਿ ਸੰਗੀਤ’-ਕ੍ਰਿਤ ਡਾਕਟਰ ਚਰਨ ਸਿੰਘ ਜੀ। ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found