[ਸੰ:। ਸੰਸਕ੍ਰਿਤ, ਭੋਗ:। ਪੰਜਾਬੀ, ਕਿਰਿਆ, ਭੋਗਣਾ] ੧. ਉਹ ਸੁੱਖ ਦੀ ਪ੍ਰਤੀਤੀ ਜੋ ਇੰਦ੍ਰਿਆਂ ਦੁਆਰਾ ਸਹੀ ਹੁੰਦੀ ਹੈ, ਇੰਦ੍ਰੈ ਸੁੱਖ, ਸੰਸਾਰਕ ਸੁੱਖਾਂ ਦਾ ਮਾਣਨ। ਯਥਾ- ‘ਭੋਗਹਿ ਭੋਗ ਅਨੇਕ ਵਿਣੁ ਨਾਵੈ ਸੁੰਞਿਆ’ (੩੯੮), ਭੋਗ ਸੋਨ=(ੳ) ਸੋਨਾ ਉਪਲਖਤ ਮਾਇਆ ਦੇ ਭੋਗ। (ਅ) [ਭੋਗ+ਸੋ+ਨ] ਭੋਗ ਓਹ ਨਹੀਂ ਹਨ, (ਭਾਵ ਰੋਗ ਹਨ)। ੨. ਭੋਗ ਭੋਗੀਆ=(ਸੁੱਖਾਂ ਦੇ) ਭੋਗਾਂ ਨੂੰ ਭੋਗਣ ਵਾਲਾ। ਯਥਾ- ‘ਤੂ ਆਪੇ ਹੀ ਭੋਗ ਭੋਗੀਆ’ (੧੩੧੩)। ੩. ਭੋਜਨ। ਯਥਾ- ‘ਜਿਉ ਮਹਾ ਖੁਧਿਆਰਥ ਭੋਗੁ’ (੮੩੮)। ੪. ਇਸਤ੍ਰੀ ਪਤੀ ਦਾ ਸੰਗਮ। ੫. ਸੁਰਤਿ ਸ਼ਬਦ ਯਾ ਆਤਮਾ ਪਰਮਾਤਮਾ ਦਾ ਮੇਲ, ਅੰਤਰ ਆਤਮੇ ਸੁੱਖ ਦੀ ਪ੍ਰਤੀਤੀ। ਯਥਾ: ‘ਤ ਨਾਨਕ ਭੋਗੁ ਕਰੇਈ’ (੩੫੯)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ