[email protected]

ਪੰਜਾਬੀ ਵਰਣਮਾਲਾ ਦਾ ਤੀਹਵਾਂ ਅੱਖਰ ਤੇ ਸਤਾਈਵਾਂ ਵਿਅੰਜਨ ਤੇ ਪਵਰਗ ਦਾ ਪੰਜਵਾਂ ਅੱਖਰ ਹੈ। ਸੰਸਕ੍ਰਿਤ ਦਾ-×-ਤੇ ਫ਼ਾਰਸੀ ਦੀ -ਿ-ਇਸ ਦੇ ਉਚਾਰਣ ਦੇ ਤੁਲ ਹੈਨ। ਫ਼ਾਰਸੀ ਵਿੱਚ-ਮ-ਪਦਾਂ ਦੇ ਅੰਤ ਮੈਂ ਦੇ ਅਰਥ ਦੇਂਦਾ ਹੈ। ਐਸੇ ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੀ ਆਏ ਹਨ ਜਿਕੂੰ ‘ਗਸ਼ਤਮ’=ਫਿਰਿਆ ਮੈਂ। ਇਸੇ ਤਰ੍ਹਾਂ ਠੇਠ ਪੰਜਾਬੀ ਵਿੱਚ ਬੀ-ਮ-ਦਾ ਵਰਤਾਉ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਇਆ ਹੈ, ਜੈਸੇ ‘ਡਿਠਮ’ ਮੈਂ ਦੇਖਿਆ। ਪਦ ਦੇ ਮੁੱਢ ਵਿੱਚ ਲੱਗ ਕੇ ਬੀ-ਮੰਮਾ-ਮੈਂ, ਮੇਰੇ ਦੇ ਅਰਥ ਦੇਂਦਾ ਹੈ। ਯਥਾ- ‘ਮਚਿੰਦੜੀਆ’ ਮੇਰੇ ਮਨ ਦੀਆਂ ਵਾਸ਼ਨਾਂ। ਦੇਖੋ, ‘ਮਚਿੰਦੜੀਆ’ ਮੰਮਾ ਪਦਾਂ ਦੇ ਮੁੱਢ ਵਿੱਚ ਲੱਗ ਕੇ ਨਹੀਂ ਦੇ ਅਰਥ ਦੇਂਦਾ ਹੈ, ਜਿਕੂੰ ‘ਮਹੋਇ’=ਨਹੀਂ ਹੁੰਦੀ। ਦੇਖੋ, ‘ਮਹੋਇ’, ਤਥਾ ‘ਮਚਾਂਗਵਾ’ ‘ਮ’ ਸ੍ਵਾਰਥ ਪ੍ਰਤੇ ਹੋ ਕੇ ਬੀ ਲੱਗਦਾ ਹੈ, ਜੈਸੇ ਸਤ ਤੋਂ ਸਤਮ। ਯਥਾ- ‘ਸਾਧੂ ਸਤਮ ਜਾਣੋ’ (੧੩੬੧)। ਸੰਸਕ੍ਰਿਤ ਦਾ-ਮ-ਪੰਜਾਬੀ ਵਿੱਚ ਅਕਸਰ-ਵ-ਨਾਲ ਬਦਲ ਜਾਂਦਾ ਹੈ, ਜਿਕੁਰ ਗਮਨ-ਗਵਣਾ। ਰਮਨ-ਰਵਣਾ। ਦੇਖੋ, ‘ਰਵਣ’ [ਸੰਸਕ੍ਰਿਤ ਦਾ-×÷-ਸ੍ਵਰਹੀਣ ਮੰਮਾ ਜੋ ਪਦਾਂ ਦੇ ਅੰਤ ਵਿੱਚ ਆਉਂਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਟਿੱਪੀ ਨਾਲ ਲਿਖੀਦਾ ਹੈ-ਜੈਸੇ ਧਰਮਮ੍ਹ੍ਹ-ਧਰਮੰ । [ਸੰ: ਨਾ:। ਸੰਸਕ੍ਰਿਤ, ਅਹਮ੍ਹ੍ਹ ਤੋਂ-ਮ। ਫ਼ਾਰਸੀ, ਮਨ ਤੋਂ ਮ=ਮੈਂ] ੧. ਜਿਵੇਂ-’ਡਿਠਮ’ ਮੈਂ ਦੇਖਿਆ। ਯਥਾ- ‘ਸਬ ਰੋਜ ਗਸਤਮ’ (੭੨੧), ਦਿਨ ਰਾਤ ਫਿਰਿਆ ਮੈਂ। ਦੇਖੋ, ‘ਮਚਿੰਦੜੀਆ’ ੨. [ਅ:। ਪੰਜਾਬੀ] ਨਹੀਂ। ਦੇਖੋ, ‘ਮਹੋਇ’

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found