[email protected]

[ਸੰ:। ਸੰਸਕ੍ਰਿਤ, ਮਕਰੰਦ। ਫੁੱਲ ਦੇ ਵਿਚ ਜੋ ਤੁਰੀਆਂ ਹੁੰਦੀਆਂ ਹਨ, ਇਹ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ; ਇਕਨਾਂ ਦੇ ਮੂੰਹ ਉੱਤੇ ਧੂੜਾ ਜਿਹਾ ਹੁੰਦਾ ਹੈ, ਜਿਸ ਨੂੰ ਪਰਾਗ ਕਹਿੰਦੇ ਹਨ। ਇਕਨਾਂ ਵਿੱਚ ਇਕ ਰਸ ਹੁੰਦਾ ਹੈ, ਉਸ ਨੂੰ ਮਕਰੰਦ ਕਹੀਦਾ ਹੈ] ਫੁੱਲਾਂ ਦੇ ਅੰਦਰਲਾ ਰਸ, ਫੁੱਲਾਂ ਦੀ ਸ਼ਹਿਤ। ੧. ਇਸ ਤੋਂ ਸਾਹਿਤ ਵਿੱਚ ਮੁਰਾਦ ਕੇਵਲ ‘ਅੰਮ੍ਰਿਤ’ ਦੀ ਲਈ ਜਾਂਦੀ ਹੈ। ਯਥਾ- ‘ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ’ (੧੩)। ੨. ਬਰਖਾ ਦਾ ਜਲ ਬੀ ਅਰਥ ਕਰ ਲੈਂਦੇ ਹਨ। ਯਥਾ- ‘ਜਲ ਥਲ ਪੂਰਿਆ ਮਕਰੰਦ ਜੀਉ’ (੯੨੮), ਦ੍ਰਿਸ਼੍ਟਾਂਤ-ਜਲਾਂ ਥਲਾਂ ਵਿੱਚ (ਮਕਰੰਦ) ਦਾ ਜਲ ਪੂਰਨ ਹੋ ਰਿਹਾ ਹੈ। ਅੰਤ੍ਰੀਵ ਅਰਥ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਪੂਰ ਰਿਹਾ ਹੈ। ੩. ਸੀਤਲ ਅਰਥ ਬੀ ਕਈ ਵੇਰ ਕਰ ਲੈਂਦੇ ਹਨ। ਯਥਾ-’ਮੁਰਾਰਿ ਮਨ ਮਕਰੰਦ’ (੫੦੮), ਹੰਕਾਰ ਦੇ ਮਾਰਨ ਵਾਲੇ ਅਰ ਮਨ ਲਈ (ਜਲ ਵਾਂਙ) ਸੀਤਲ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found