[ਸੰ:। ਅਰਬੀ, ਮਫ਼ਤੂਲ=ਵੱਟਿਆ ਹੋਇਆ ਰੇਸ਼ਮ] ਰੇਸ਼ਮ, ਪੱਟ। ਯਥਾ- ‘ਤੁਮ ਮਖਤੂਲ ਸੁਪੇਦ ਸਪੀਅਲ* ਹਮ ਬਪੁਰੇ ਜਸ ਕੀਰਾ** (੪੮੬), ਤੁਸੀਂ ਰੇਸ਼ਮ (ਵਰਗੇ) ਅਮੋਲਕ ਤੇ ਸੁੰਦਰ ਰੂੰ ਦੇ ਗੋਹੜੇ (ਵਰਗੇ) ਚਿੱਟੇ ਹੋ ਤੇ ਅਸੀਂ ਨਿਕੰਮੇ ਕੀੜੇ (ਵਰਗੇ ਹਾਂ)। ਅਥਵਾ ਤੁਸੀਂ ਤਾਂ ਚਿੱਟੇ (ਸਪੀਅਲ) ਪੀਲੇ ਰੇਸ਼ਮ ਹੋ ਤੇ ਅਸੀਂ ਤੁੱਛ ਕੀੜੇ ਹਾਂ (ਤੇਰੀ ਕਦਰ ਨਹੀਂ ਜਾਣਦੇ) ਅਥਵਾ ਤੁਸੀਂ ਤਾਂ ਚਿੱਟੇ ਪੀਲੇ ਰੇਸ਼ਮ ਹੋ, ਪਰ ਅਸੀਂ (ਕੀਰ) (ਕੰਗਾਲ) ਮੰਗਤੇ ਹਾਂ (ਸਾਨੂੰ ਤੇਰੀ ਪ੍ਰਾਪਤੀ ਕਿੱਥੇ)। *ਪਹਿਲ-ਨਾਮ ਰੂੰ ਦੇ ਗੋਹੜੇ ਦਾ ਹਿੰਦੀ ਭਾਸ਼ਾ ਵਿੱਚ ਹੈ%**ਕੀਰ। ਅਰਬੀ, ਕੀਰ, ਕਟ। ਕਾਲਾ ਤੇਲ, ਜਿਕੁਰ ਦਾ ਅੱਜ-ਕੱਲ੍ਹ ਲੁੱਕ ਵਿਕਦਾ ਹੈ। ਕੀਰ ਪੰਜਾਬੀ ਵਿੱਚ ਮੰਗਤੇ ਨੂੰ ਬੀ ਕਹਿੰਦੇ ਹਨ। ਕੀਰ ਹਿੰਦੀ ਵਿੱਚ ਕੀੜੇ ਨੂੰ ਕਹਿੰਦੇ ਹਨ। ਸੰਪ੍ਰਦਾਈ ਕੀਰ ਦਾ ਅਰਥ ਤੱਪੜ ਵੀ ਕਰਦੇ ਹਨ। ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ