[ਸੰ:। ਅਰਬੀ, ਮਲਾਹ] ੧. ਮਲਾਹ, ਬੇੜੀ ਤੋਰਨ ਵਾਲਾ। ਯਥਾ- ‘ਨਾ ਬੇੜੀ ਨਾ ਤੁਲਹੜਾ ਨਾ ਤਿਸੁ ਵੰਝੁ ਮਲਾਰੁ’ (੫੯), ਭਾਵ ਇਹ ਹੈ ਕਿ ਸਤਿਗੁਰ ਬੋਹਿਥ ਬਾਝ ਕੋਈ ਬੇੜੀ ਮਲਾਹ ਆਦਿ ਪਾਰ ਨਹੀਂ ਲੰਘਾ ਸਕਦੇ। ੨. [ਸੰ:। ਸੰਸਕ੍ਰਿਤ, ਮਲ੍ਹ੍ਹਲਾਰੀ] ਇਕ ਰਾਗਨੀ ਦਾ ਨਾਉਂ ਹੈ-ਮਲਾਰ। ਗੁਰਮਤਿ ਸੰਗੀਤ* ਵਿੱਚ ਮੇਘ ਦੀ ਰਾਗਨੀ ਹੈ। ਯਥਾ- ‘ਸੋਰਠਿ ਗੋਡ ਮਲਾਰੀ ਧੁਨੀ’ (੧੪੩੦), ਸੋਰਠ, ਮਧਮਾਧਵੀ, ਕਾਨੜਾ ਤਿੰਨਾਂ ਦੇ ਮੇਲ ਤੋਂ ਬਣਦੀ ਹੈ, ਪਰੰਤੂ ਹੋਰਨਾਂ ਮਤਾਂ ਵਿੱਚ ਮੇਘ ਦਾ ਪੁਤ੍ਰ ਮਲਾਰ ਕਰਕੇ ਲਿਖਿਆ ਹੈ, ਮੇਲ ਵੀ ਮੇਘ, ਗੌਂਡ ਤੇ ਸਾਰੰਗ ਦਾ ਹੈ। *ਕ੍ਰਿਤ ਡਾਕਟਰ ਚਰਨ ਸਿੰਘ ਜੀ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ