[ਸੰ:। ਫ਼ਾਰਸੀ। ਸ਼ੇਖ਼ ਦਾ ਬਹੁ-ਬਚਨ ਮਸਾਇਖ਼]* ੧. ਸੂਫ਼ੀ, ਗਿਆਨਵਾਨ, ਵਿਦਵਾਨ। ੨. [ਮੁਸ਼ੱਕਤ (=ਮਿਹਨਤ) ਵਿੱਚੋਂ] ਤਪੱਸਵੀ। ਯਥਾ- ‘ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ’ (੫੩)। ਦੇਖੋ, ‘ਹਮ’ *ਮੁੱਤਖ਼ਿਬ ਵਿੱਚ ਲਿਖਿਆ ਹੈ ਕਿ ਸ਼ੇਖ਼ ਦਾ ਬਹੁ-ਬਚਨ ਹੈ ‘ਮਸ਼ੀਖਾ’। ‘ਮਸ਼ੀਖ਼ਾ’ ਦਾ ਬਹੁ-ਬਚਨ ਹੈ ‘ਮਸਾਇਖ਼’ ਅਰ ਫੇਰ ‘ਮਸ਼ਾਇਖ਼’ ਦਾ ਬਹੁ-ਬਚਨ ‘ਮਸ਼ਾਇਖ਼ਾਨ’ ਬਣਾਉਂਦੇ ਹਨ। ‘ਮਸ਼ਾਇਖ਼’ ਪਦ ਬਹੁ-ਬਚਨ ਦਾ ਬਹੁ-ਬਚਨ ਹੈ, ਫੇਰ ਇਕ ਬਚਨ ਕਰ ਕੇ ਵਰਤਿਆ ਜਾਂਦਾ ਹੈ। ਮਾਲੂਮ ਹੁੰਦਾ ਹੈ ਕਿ ਅਰਥ ਵਿੱਚ ਕੁਝ ਫ਼ਰਕ ਪੈ ਜਾਂਦਾ ਹੈ। ਸ਼ੇਖ਼ ਨਾਮ ਬਜ਼ੁਰਗ ਦਾ ਹੈ, ਅਰ ਇਕ ਕੌਮ ਨੂੰ ਵੀ ਕਹਿੰਦੇ ਹਨ। ‘ਮਸ਼ਾਇਖ਼’ ਸੂਫ਼ੀ ਅਰਥਾਤ ਗਿਆਨੀ ਪਦ ਵਰਤਦੇ ਹਨ, ਤਦੇ ਮਹਾਰਾਜ ਨੇ ਦੋਵੇਂ ਪਦ ਵਰਤੇ ਹਨ। ਐਉਂ ਭੀ ਸੁਣੀਂਦਾ ਹੈ ਕਿ ਫ਼ਕੀਰੀ ਦੇ ਇਕ ਦਰਜੇ ਦਾ ਨਾਮ ਹੈ, ਜੋ ਪੀਰ ਤੋਂ ਉਪਰ ਹੁੰਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ