[ਕ੍ਰਿ:। ਪੰਜਾਬੀ, ਮਾਣਨਾ*=ਭੋਗਣਾ] ੧. ਭੋਗ। ਯਥਾ- ‘ਰੰਗੁ ਮਾਣਿ ਲੈ ਪਿਆਰਿਆ’ (੨੩)। ੨. [ਸੰ:। ਸੰਸਕ੍ਰਿਤ, ਮਾਨ] ਫਖਰ ਕਰਨ ਦੀ ਟੇਕ, ਆਸਰਾ, ਇੱਜ਼ਤ। ਯਥਾ- ‘ਤੂੰ ਮੇਰਾ ਬਹੁ ਮਾਣੁ ਕਰਤੇ’ (੨੧੭)। ੩. [ਸੰਸਕ੍ਰਿਤ, ਮਾਨ=ਆਦਰ ਦੇਣਾ] ਆਦਰ। ਯਥਾ- ‘ਮਾਣੁ ਨਿਮਾਣੇ ਤੂੰ ਧਣੀ’ (੩੯੬)। ੪. [ਸੰਸਕ੍ਰਿਤ, ਮਾਨ=ਹੰਕਾਰ] ਅਹੰਕਾਰ। ਯਥਾ- ‘ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ’ (੫੫੭)। *ਸੰਸਕ੍ਰਿਤ, ਮਾਨਨੰ। ਹਿੰਦੀ, ਮਾਨਨਾ=ਸਨਮਾਨ ਦੇਣਾ। ਇਸ ਪਦ ਤੋਂ ਪੰਜਾਬੀ ਦਾ ਪਦ-ਮਾਣਨਾ= ਭੋਗਣਾ-ਅਲੱਗ ਹੈ। ਇਹ ਹੋ ਸਕਦਾ ਹੈ ਕਿ ਮੂਲ ਇਕੋ ਹੋਵੇ, ਪੰਜਾਬੀ ਵਿੱਚ ਕਦੇ ਮਾਣਨਾ ਦਾ ਅਰਥ ਹੋਵੇ, ਆਦਰ ਲੈਣਾ, ਫੇਰ ਭੋਗਣਾ ਅਰਥ ਬਣ ਗਿਆ ਹੋਵੇ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ