[ਗੁ:। ਦੇਸ਼ ਭਾਸ਼ਾ] ੧. ਕੀਰ, ਮੰਗਤੇ, ਭਾਵ ਅਗਿਆਨੀ ਜੀਵ। ਯਥਾ- ‘ਕਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਪੁਕਾਰੈ ਅਉਰ’ (੧੩੭੪), ਭਾਵ ਅਗਿਆਨੀ ਜੀਵਾਂ ਨੇ ਬਹੁਤੇ (ਆਪੋ ਆਪਣੇ) ਭਿੰਨ ਭਿੰਨ ਮਤੇ ਕਹੇ। (ਪੀਰ) ਗੁਰੂ ਨੇ ਹੋਰ ਹੀ ਕਹਿਆ (ਭਾਵ ਕੇਵਲ ਨਾਮ ਹੀ ਪਰਮੇਸ਼ਰ ਦੀ ਪ੍ਰਾਪਤੀ ਦਾ ਸਾਧਨ ਕਹਿਆ)। ੨. [ਕ੍ਰਿ:] ਮਾਰ ਪਿਆਂ ਤੇ। ਉਪਰਲੀ ਤੁਕ ਦਾ ਫਿਰ ਅਰਥ ਇਹ ਹੋਵੇਗਾ-ਮਾਰ ਪਈ ਤਾਂ ਬਹੁਤ ਚਿੱਲਾਇਆ, (ਉਹ ਪੀੜ ਮਾਰ ਦੇ ਭੈ ਦੀ ਸੀ, ਜਦੋਂ ਮਾਰ ਦੇ ਫੱਟ ਠੰਢੇ ਹੋਏ ਤਾਂ ਚੀਸਾਂ ਪਈਆਂ, ਤਦ ਕਹਿੰਦੇ ਹਨ ਕਿ) ਪੀੜ (ਹੋਰ ਤਰ੍ਹਾਂ ਦੀ ਹੋਈ ਤਦ) ਚਿੱਲਾਇਆ, (ਪਰ ਜਦ) ਮਰਮ (ਅਸਥਾਨ ਤੇ) ਸੱਟ ਵੱਜੀ ਤਾਂ ਕਬੀਰ ਜੀ ਕਹਿੰਦੇ ਹਨ ਤਾਂ ਥਾਂ ਰਹਿ ਗਿਆ, ਫੇਰ ਨਹੀਂ ਕੁਸਕਿਆ, ਭਾਵ ਇਹ ਕਿ ਪ੍ਰੇਮ ਦੇ ਲੱਗਿਆਂ ਰੋਂਦਾ ਹੈ, ਪ੍ਰੇਮ ਦੇ ਘਰ ਕਰ ਗਿਆਂ ਹੋਰ ਰੋਂਦਾ ਹੈ ਪਰ ਜਦ ਪ੍ਰੇਮ ਰੂਪ ਹੋ ਜਾਵੇ ਤਾਂ ਫੇਰ ਟਿਕਾਣੇ ਅੱਪੜ ਜਾਂਦਾ ਹੈ, ਫੇਰ ਨਹੀਂ ਰੋਂਦਾ, ਭਾਵ ਇਹ ਕਿ ਫੇਰ ਰਸ ਰੂਪ ਹੋ ਜਾਂਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ