[ਸੰ:। ਸੰਸਕ੍ਰਿਤ, ਮਾਂਸ] ੧. ਮਾਸ, ਮਾਰੇ ਹੋਏ ਪਸ਼ੂ ਦਾ ਗੋਸ਼ਤ ਜੋ ਖਾਂਦੇ ਹਨ। ਯਥਾ- ‘ਮਾਸੁ ਮਾਸੁ ਕਰਿ ਮੂਰਖੁ ਝਗੜੇ’ (੧੨੮੯)। ੨. ਸਰੀਰ ਦਾ ਮਾਸ। ਦੇਖੋ, ‘ਮਾਸ ਪੁਰੀ’ ੩. ਜੀਊਂਦੇ ਤਨ ਦਾ ਮਾਸ। ਯਥਾ- ‘ਮੰਮਾ ਮਾਸੁ ਗਿਰਾਸੁ’ (੧੨੮੯)। ੪. ਮਾਸ ਦਾ ਬਣਿਆ ਸਰੀਰ। ਯਥਾ- ‘ਘਰਿ ਲੈ ਆਇਆ ਮਾਸੁ’ (੧੨੮੯)। ੫. ਮਹੀਨਾ। ਦੇਖੋ, ‘ਸੁਖ ਮਾਸ’, ‘ਮਾਸੀ’
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ