[email protected]

[ਕ੍ਰਿ:। ਪੰਜਾਬੀ, ਮੁਕਲਾਵਾ*=ਤੋਂ ਕ੍ਰਿਯਾ ਮੁਕਲਾਉਣਾ। ਇਸ ਦਾ ਭੂਤ ਕਾਲ ਮੁਕਲਾਈ] ਵਿਆਹੀ ਹੋਈ ਨੂੰ ਘਰ ਲੈ ਆਇਆ, ਮੁਰਾਦ ਵਿਆਹ ਲੈਣ ਤੋਂ ਹੀ ਹੈ। ਯਥਾ- ‘ਸੁਤਿ ਮੁਕਲਾਈ ਅਪਨੀ ਮਾਉ’ (੧੧੯੪), ਭਾਵ (ਸੁਤਿ) ਜੀਵ ਨੇ ਮਾਇਆ ਨੂੰ ਆਪਣੀ ਪਤਨੀ ਕਰ ਲਿਆ ਹੈ। *ਜਦੋਂ ਪਠਾਣਾਂ ਤੁਰਕਾਂ ਦੇ ਜਬਰਨ ਧੀਆਂ ਖੋਹ ਲੈਣ ਤੋਂ ਛੋਟੀ ਉਮਰ ਦੀਆਂ ਕੰਨਿਆਂ ਵਿਆਹੁਣ ਦਾ ਰਿਵਾਜ ਟੁਰਿਆ, ਤਦੋਂ ਵਿਆਹ ਕਰ ਕੇ ਧੀਆਂ ਨੂੰ ਪੇਕੇ ਹੀ ਰੱਖ ਲੈਣ ਦਾ ਰਿਵਾਜ ਪਿਆ ਤੇ ਜਦੋਂ ਜੁਆਨ ਹੋ ਜਾਣ ਤਾਂ ਸਹੁਰੇ ਜਾਣ। ਇਸ ਸਹੁਰੇ ਜਾਣ ਵੇਲੇ ਕੁਛ ਰਸਮ ਫੇਰ ਕਰਨੀ ਤੇ ਖੁਲ੍ਹ ਹੋ ਜਾਣੀ ਸਹੁਰੇ ਜਾਣ ਦੀ, ਇਸ ਦਾ ਨਾਮ ਮੁਕਲਾਵਾ ਪਿਆ, ਜਿਸ ਦੇ ਅਰਥ ਹਨ-(ਸਹੁਰੇ ਜਾਣ) ਦੀ ਖੁਲ੍ਹ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found