[email protected]

[ਸੰ:। ਸੰਸਕ੍ਰਿਤ, ਮੁਗ੍ਹ੍ਹਧਾ* । ਪੁ: ਪੰਜਾਬੀ, ਮੁੰਧ] ਸੁੰਦਰ ਜਵਾਨ ਇਸਤ੍ਰੀ, ਤੀਮੀਂ, ਮੁਰਾਦ ਜਗਿਆਸੂ ਤੋਂ ਵੀ ਹੋਇਆ ਕਰਦੀ ਹੈ। ਯਥਾ- ‘ਸੁਣਿ ਮੁੰਧੇ ਹਰਣਾਖੀਏ’ (੧੪੧੦), ਸੁਣ ਇਸਤ੍ਰੀ ਹਰਣ ਵਤ (ਸੁੰਦਰ, ਭਾਵ ਗਿਆਨ ਵੈਰਾਗ) ਅੱਖਾਂ ਵਾਲੀਏ। ਤਥਾ-’ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ’ (੫੯੪), ਘਰ ਵਿਚ ਹੀ ਪਿਰ ਹੈ, ਮੁੰਧ ਇਸਤ੍ਰੀ, ਪਤੀ ਵਿਦੇਸ਼ ਜਾਣ ਕੇ ਨਿਤ ਝੂਰਦੀ ਯਾਦ ਕਰਦੀ ਹੈ। ਤਥਾ-’ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ’ (੫੫੭), ਤੇਰੇ ਕਟਾਖਾਂ ਰੂਪੀ ਜੇਵੜਿਆਂ ਨੇ ਮੈਂ ਮੁੰਧ ਦਾ ਮਨ ਲੋਭੀਆਂ ਵਾਂਗੂੰ ਲੋਭ ਦੇ ਕੇ ਲੁਭਾ ਲਿਆ ਹੈ। ਹੁਣ ਮੈਂ….. ਅਗੇ ਦੇਖੋ, ‘ਵੰਞਾ’ *ਮੁਗ੍ਹ੍ਹਧਾਂ-ਉਸ ਚੜ੍ਹੀ ਜੁਆਨੀ ਦੀ ਮੁਟਿਆਰ ਨੂੰ ਕਹਿੰਦੇ ਹਨ, ਜਿਸ ਨੂੰ ਆਪਣੇ ਜੋਬਨ ਦਾ ਗਿਆਨ ਨਾ ਹੋਵੇ, ਪਰ ਚਾਉ ਤੇ ਉਤਸ਼ਾਹ ਭਰਿਆ ਹੋਵੇ। ਸਿੰਧੀ ਵਿਚ ਵੀ ‘ਮੁਧ’ ਪਦ ਮੁਟਿਆਰ ਅਰਥਾਂ ਵਿਚ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found