[ਸੰ:। ਸੰਸਕ੍ਰਿਤ, ਮੂਲ ਮੰਤ੍ਰ] ੧. ਉਹ ਮੰਤ੍ਰ ਜੋ ਆਦਿ (ਯਾ ਅਸਲੀ) ਹੈ। ਉਹ ਮੰਤ੍ਰ ਜੋ ਸਾਰੇ ਮੰਤ੍ਰਾਂ ਤੋਂ ਸਰੇਸ਼ਟ ਹੈ। ਉਹ ਮੰਤ੍ਰ ਜੋ ਸਾਰੇ ਮੰਤ੍ਰਾਂ ਦੇ ਮੁੱਢ ਵਿੱਚ ਹੁੰਦਾ ਹੈ। ਇਸ ਤੋਂ ਭਾਵ-ਓਂ-ਦਾ ਨਿਕਲਦਾ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੂਲ ਮੰਤ੍ਰ ਦਾ ਅਰਥ-ਹਰੀ ਦਾ ਨਾਮ ਵੀ ਕਰਦੇ ਹਨ। ਯਥਾ- ‘ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ’ (੧੦੪੦)। ੨. ਮੰਤ੍ਰ ਅਕਸਰ ਕੋਈ ਤੁਕ ਹੋਇਆ ਕਰਦੀ ਹੈ, ਜੋ ਆਪਣੇ ਇਸ਼ਟਦੇਵ ਦੀ ਕੀਰਤੀ ਵਾਲੀ ਹੁੰਦੀ ਹੈ। ਇਸ ਤੋਂ ਭਾਈ ਗੁਰਦਾਸ ਜੀ ਨੇ ਜਪੁ ਜੀ* ਦੇ ਪਹਿਲੇ ਸਲੋਕ ਨੂੰ ਮੂਲ ਮੰਤ੍ਰ ਲਿਖਿਆ ਹੈ : ‘ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ’ (੧)। ਕਈ ਸਜਣ ਗੁਰਪ੍ਰਸਾਦਿ ਤਕ ਮੂਲ ਮੰਤ੍ਰ ਸਮਾਪਤ ਸਮਝਦੇ ਹਨ। *ਭਾਈ ਜੀ ਨੇ ਵਾਰ ੬, ਪੌੜੀ ਉੱਨੀਂ ਵਿੱਚ ਲਿਖਿਆ ਹੈ-’ਸਤਿਨਾਮੁ ਕਰਤਾ ਪੁਰਖੁ ਮੂਲ ਮੰਤ੍ਰ ਸਿਮਰਣ ਪਰਵਾਣੈ’।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ