[ਸ: ਨਾ:। ਸੰਸਕ੍ਰਿਤ, ਅਹਂਮ੍ਹ੍ਹ ਤੋਂ ਮ। ਊ, ਪੰਜਾਬੀ ਪ੍ਰਤੇ] ੧. ਮੇਰੀ। ਯਥਾ- ‘ਮੂ ਲਾਲਨ ਸਿਉ ਪ੍ਰੀਤਿ ਬਨੀ’ (੮੨੭)। ੨. ਮੇਰਾ, ਮੇਰੇ। ਯਥਾ- ‘ਮੂ ਤਨਿ ਪ੍ਰੇਮੁ ਅਥਾਹ’ (੧੦੯੯)। ੩. ਮੈਂ। ਯਥਾ- ‘ਮੂ ਥੀਆਉ ਸੇਜ’ (੧੦੯੮), ਤਥਾ-’ਮੂ ਥੀਆਊ ਤਖਤੁ’ (੧੦੯੮)। ੪. ਮੈਨੂੰ। ਯਥਾ- ‘ਮੂ ਦਸ ਦਸੰਦਾ’ (੭੦੩), ਭਾਵ ਮੈਨੂੰ ਦੱਸ, ਮੈਂ ਪੁੱਛਦਾ ਹਾਂ। ੫. ਮੇਰੇ ਵੱਲ। ਯਥਾ- ‘ਜਾਂ ਮੂੰ ਇਕੁ’ (੧੪੨੫), ਜਦ ਇਕ ਮੇਰੇ ਵੱਲ ਹੈ। ੬. ਮੂੰਹ ਦਾ ਸੰਖੇਪ-ਮੂ। ਯਥਾ- ‘ਚੁੰਮਾ ਪੈਰ ਮੂੰ’ (੪੮੮), ਮੂੰਹ ਨਾਲ ਪੈਰ ਚੁੰਮਾਂ। ਪਰ ਕਈ ਗਿਆਨੀ ਏਥੇ ਬੀ-ਮੂ-ਦਾ ਅਰਥ ਮੈਂ ਲਾਉਂਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ