[ਸੰ:। ਸੰਸਕ੍ਰਿਤ, ਮੇਰੂ = ਸੁਮੇਰ ਪਰਬਤ] ੧. ਸੁਮੇਰ ਪਰਬਤ। ਦੇਖੋ, ‘ਮੇਰਾਣ’ ੨. ਮੰਦਰ ਯਾ ਮੰਦ੍ਰਾਚਲ ਪਹਾੜ ਜਿਸ ਨੂੰ ਮਾਧਾਣਾ ਬਣਾ ਕੇ ਸਮੁੰਦ੍ਰ ਰਿੜਕਿਆ ਲਿਖਿਆ ਹੈ। ਯਥਾ- ‘ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ’ (੯੬੮)। ੩. ਪਹਾੜ, ਕੋਈ ਪਹਾੜ। ਦੇਖੋ, ‘ਮੇਰਾਂ’ ੪. [ਸੰਸਕ੍ਰਿਤ, ਮੇਰੂ = ਮਾਲਾ ਦਾ ਵੱਡਾ ਮਣਕਾ] ਮਾਲਾ ਦਾ ਵੱਡਾ ਮਣਕਾ। ਯਥਾ- ‘ਤੂੰ ਗੰਠੀ ਮੇਰੁ ਸਿਰਿ ਤੂੰ ਹੈ’ (੧੦੨)। ੫. [ਮੇਰੂ-ਮਾਲਾ ਦਾ ਵੱਡਾ ਮਣਕਾ ਹੋਣ ਕਰਕੇ ਮੇਰੂ ਦਾ ਅਰਥ ਸ਼ਿਰੋਮਣੀ ਹੋ ਗਿਆ ਹੈ] ਸ਼ਿਰੋਮਣੀ। ਯਥਾ- ‘ਮੇਰ ਸੁਮੇਰ ਮੋਰੁ ਬਹੁ ਨਾਚੈ’ (੯੮੩), (ਜਿਵੇਂ) ਸ਼ਿਰੋਮਣੀ ਸੁਮੇਰ ਪਰ ਮੋਰ ਨਚਦੇ ਹਨ, ਜਦੋਂ ਕਿ ਝੁਕ ਕੇ ਆਉਂਦੇ ਹਨ ਘਣੇ ਬੱਦਲ। ਤਥਾ-’ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ’ (੪੭੦), ਸ੍ਰੀ ਗੁਰੂ ਨਾਨਕ ਸਾਹਿਬ ਜੀ ਆਖਦੇ ਹਨ-ਸਰੀਰ ਦਾ (ਮੇਰੁ ਸਿਰੋਮਣਿ) (ਜੀਵਾਤਮਾ) ਦਾ ਰਥ ਤੇ ਰਥਵਾਹੀ ਹੈ। ਦੇਖੋ, ‘ਮੇਰ ਸਰ’ ੬. [ਪੰਜਾਬੀ, ਮੇਰਾ ਤੋਂ ਸੰਗਿਆ ਬਣਾਂਦੇ ਹਨ-ਮੇਰ] ਮੇਰਾਪਨ, ਮਮਤਾ। ਯਥਾ- ‘ਮੇਰ ਤੇਰ ਜਬ ਇਨਹਿ ਚੁਕਾਈ’ (੨੩੫)। ੭. ਉਪਰੋਂ। ਦੇਖੋ, ‘ਮੇਰ ਚਚਾ ਗੁਨ ਰੇ’
ਮੇਰ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ