[email protected]

[ਸੰ:। ਸੰਸਕ੍ਰਿਤ, ਮੰਦਰਿ। ਪੰਜਾਬੀ, ਮੰਦਰ] ੧. ਘਰ, ਮਕਾਨ, ਮਹਲ, ਮਾੜੀ। ਯਥਾ- ‘ਉੂਚੇ ਮੰਦਰ ਮਹਲ ਅਰੁ ਰਾਨੀ’ (੩੯੨)। ੨. ਧਰਮ ਅਸਥਾਨ, ਜਿਥੇ ਈਸ਼੍ਵਰ ਦੀ ਅਰਾਧਨਾ ਆਦਿ ਪੂਜਾ ਪਾਠ ਬੰਦਗੀ ਹੋਵੇ। ਯਥਾ- ‘ਹਰਿ ਮੰਦਰੁ ਹਰਿ ਸਾਜਿਆ’ (੧੪੧੮)। ੩. ਭਾਵ ਵਿੱਚ ‘ਸਰੀਰ’ ਅਰਥ ਵੀ ਲੈਂਦੇ ਹਨ, ਕਿਉਂਕਿ ਜੀਵਾਤਮਾ ਦੇ ਰਹਿਣ ਦਾ ਮੰਦਰ ਇਹ ਸਰੀਰ ਹੈ। ਯਥਾ- ‘ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ’ (੧੩੬੮), ਇਥੇ ਮੰਦਰ ਸਾੜਨਾ ਤੋਂ ਮੁਰਾਦ ਜੀਵਾਤਮਾ ਦੇ ਮੰਦਰ=ਸਰੀਰ ਤੋਂ ਹੈ। ਸਰੀਰ ਦਾ ਸਾੜਨਾ, ਅਰਥਾਤ ਦੇਹ ਅਭਿਮਾਨ ਦੂਰ ਕਰਨਾ ਹੈ। ੪. ਗਿਆਨਵਾਨ ਦੇ ਸਰੀਰ ਨੂੰ ‘ਹਰਿ ਮੰਦਰ’ ਕਰ ਕੇ ਆਖਿਆ ਹੈ। ਯਥਾ- ‘ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ’ (੧੩੪੬)। ੫. [ਦੇਸ਼ ਭਾਸ਼ਾ, ਮੰਦਰ। ਮ, ਬ ਵਿੱਚ ਵਟ ਗਿਆ*] ਬੰਦਰ, ਬਾਂਦਰ। ਯਥਾ- ‘ਮਨੁ ਮੰਦਰੁ ਤਨੁ ਵੇਸ ਕਲੰਦਰੁ’ (੭੯੫), ਮਨ ਬਾਂਦਰ ਹੈ, ਇਸ ਦੇ ਪਕੜਨ ਵਾਸਤੇ ਤਨ ਨੇ ਕਲੰਦਰ ਦਾ ਵੇਸ ਕੀਤਾ ਹੈ। ੬. [ਮਨ+ਅੰਦਰ] ਮਨ ਦੇ ਅੰਦਰ। (ਤੁਕ ਦਾ ਅਰਥ-) ਮਨ ਜੋ ਤਨ ਦੇ ਅੰਦਰ ਹੈ, ਕਲੰਦਰ ਦਾ ਭੇਖ ਕੀਤਾ ਹੈ ਭਾਵ ਬਹੂਦਕ** ਸੰਨਿਆਸ ਧਾਰਿਆ ਹੈ। ੭. ਮੰਦਰ ਤੋਂ ਮੁਰਾਦ ਭੰਡਾਰ ਤੋਂ ਵੀ ਲੈਂਦੇ ਹਨ। ਯਥਾ- ‘ਜੈ ਜੈ ਕਾਰ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ’ (੧੪੦੭), ਜਿਸ ਦਾ ਜੈ-ਜੈਕਾਰ ਜਗਤ ਦੇ ਵਿੱਚ ਹੈ ਅਰ ਜੋ ਭਾਗਾਂ ਦਾ ਮੰਦਰ ਭਾਵ ਸ਼ੁਭ ਭਾਗਾਂ ਦਾ ਭੰਡਾਰ ਹੈ ਤੇ ਸਾਈਂ ਵਿੱਚ ਜੁੜਿਆ ਰਹਿੰਦਾ ਹੈ। *ਜਿਕੁਰ ਅੰਬ ਦਾ ਅੰਮ, ਆਂਬ ਦਾ ਆਮ%**ਫਿਰਦੇ ਰਹਿਣਾ, ਦੇਸ਼ਾਟਨ ਕਰਦੇ ਰਹਿਣ ਵਾਲੀ ਫ਼ਕੀਰੀ। ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found