[ਗੁ:। ਦੇਖੋ, ‘ਮੰਦ’] ੧. ਨੀਚ, ਬੁਰਾ। ਯਥਾ- ‘ਮੰਦਾ ਕਿਸੈ ਨ ਆਖਿ ਝਗੜਾ ਪਾਵਣਾ’ (੫੬੬)। ੨. ਬੁਰਾ ਸੁਭਾਵ। ਯਥਾ- ‘ਕਿਉ ਮਰੈ ਮੰਦਾ’ (੯੫੩), ਖੋਟਾ ਸੁਭਾਵ ਕਿਸ ਤਰ੍ਹਾਂ ਦੂਰ ਹੋਵੇ। ੩. ਬੁਰਿਆਈ, ਮੰਦਿਆਈ। ਯਥਾ- ‘ਨਹਿ ਮੰਗਹਿ ਮੰਦਾ’ (੧੦੯੬), ਨਹੀਂ ਚਾਹੁੰਦੇ ਬੁਰਿਆਈ। ੪. ਬੁਰਾ ਕਰਮ। ਯਥਾ- ‘ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ’ (੪੭੦)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ