[email protected]

ਗੁਰਮੁਖੀ ਵਰਣਮਾਲਾ (ਪੈਂਤੀ) ਦਾ ਬੱਤੀਵਾਂ ਅੱਖਰ ਤੇ ਉਨੱਤੀਵਾਂ ਵ੍ਯੰਜਨ ਹੈ। ਸੰਸਕ੍ਰਿਤ ਦੇ ਸ੍ਵਰਾਂ ਵਿਚ ਦੋ ਅੱਖਰ ਹਨ-«¤, «ë¤ -ਜਿਨ੍ਹਾਂ ਨੂੰ ਅਸੀਂ ਰ਼ਿ ਰ਼ੀ-ਕਰ ਕੇ ਲਿਖਿਆ ਹੈ। ਇਹਨਾਂ ਅੱਖਰਾਂ ਦਾ ਉਚਾਰਣ ਦੇਸ਼ ਭਾਸ਼ਾ ਵਿਚ ਨਹੀਂ ਹੈ* । ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਵਿਚ-ਰ਼ਿ, ਰ਼ੀ-ਵਾਲੇ ਪਦ-ਰਾਰੇ-ਨਾਲ ਹੀ ਆਏ ਹਨ। ਜਿਥੇ ਬਾਣੀ ਵਿੱਚ ਅੱਖਰਾਂ ਦੀ ਗਿਣਤੀ ਹੈ, ਉਥੇ ਇਹਨਾਂ ਦਾ ਜ਼ਿਕਰ ਆਇਆ ਹੈ, ਪਰ ਲਿਖੀ ਰਾਰੇ ਨਾਲ ਹੀ ਹੈ। ਯਥਾ- ‘ਰੀ ਰੀ ਲਲੀ ਪਾਪ ਕਮਾਣੇ’ (੪੩੪)। ਦੇਖੋ, ‘ਰੀ’ ਕਈ ਥਾਂ ‘ਰ’ ਤੇ ‘ਲ’ ਆਪੋ ਵਿੱਚ ਵਟਾਂਦਰਾ ਖਾਂਦੇ ਹਨ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਪਿੰਗੁਲ’ ਨੂੰ ‘ਪਿੰਗੁਰੀਆ’ ਬੀ ਲਿਖਿਆ ਹੈ। *ਜਦੋਂ ਰ਼ਿ, ਰ਼ੀ ਵਾਲੇ ਪਦ ਪ੍ਰਾਕ੍ਰਿਤ ਵਿੱਚ ਗਏ, ਤਾਂ ਉਸ ਬੋਲੀ ਜਾਣ ਵਾਲੀ ਬੋਲੀ ਨੇ ਏਸ ਦਾ ਵਰਤਾਉ ਐਉਂ ਬਦਲਿਆ :%(ੳ) ਰ਼ਿ ਦੀ ਰਿ, ਜੈਸੇ ਰਿਦ੍ਹ੍ਹਿਧ ਤੋਂ ਰਿਦਿ।%(ਅ) ਰ਼ਿ ਦੀ ਥਾਂ ਠ, ਜੈਸੇ ਪ੍ਰਿਸ੍ਹ੍ਹਠ ਦਾ ਪਿਠ੍ਹ੍ਹਠ।%(ੲ) ਰ਼ਿ ਦੀ ਥਾਂ ਅ, ਜੈਸੇ ਧ੍ਰਿਤਂ ਦਾ ਧਅੰ। ਮ੍ਰਿਗ ਦਾ ਮਓ।%(ਹ) ਰ਼ਿ ਦੀ ਥਾਂ ਇਕ ਜੋ ਐਉਂ ਜਾਪਦਾ ਹੈ ਕਿ ਮਾਨੋਂ ਰ਼ਿ ਨੂੰ ਬਿਲਕੁਲ ਉਡਾ ਦਿੱਤਾ ਹੈ, ਜੈਸੇ ਕ੍ਰਿਸਾਨੁ ਦਾ ਕਿਸਾਨੁ, ਸ਼੍ਰਿਗਾਲ ਦਾ ਸਿਆਲੋ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found