[ਸੰ:। ਸੰਸਕ੍ਰਿਤ, ਰਕ੍ਤ = ੧. ਲਾਲ, ੨. ਲਹੂ, ੩. ਪਿਆਰ ਵਾਲਾ ਆਦਿ। ਪ੍ਰਾਕ੍ਰਿਤ, ਰਤ੍ਤ। ਲ: ਪੰਜਾਬੀ, ਰੱਤ] ੧. ਲਹੂ। ਯਥਾ- ‘ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ’ (੧੩੮੦), ਤਥਾ-’ਜੇ ਰਤੁ ਲਗੈ ਕਪੜੈ’ (੧੪੦)। ੨. ਲਾਲ। ਦੇਖੋ, ‘ਰਤਾ’ ੩. [ਸੰਸਕ੍ਰਿਤ, ਰਤ; ਧਾਤੂ ਰਮ੍ਹ੍ਹ = ਕ੍ਰੀੜਾਯਾਂ ਤੋਂ। ਪੁ: ਪੰਜਾਬੀ, ਰਤਨਾ] ਰੱਤਾ ਹੋਇਆ, ਲੱਗਾ ਹੋਇਆ, ਰਚਿਆ ਹੋਇਆ। ਯਥਾ- ‘ਕੋਈ ਹੋਆ ਕ੍ਰਮ ਰਤੁ’ (੬੮੪)। ੪. ਪ੍ਰੇਮੀ ਹੋਇਆ। ਯਥਾ- ‘ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣ ਰਤੁ’ (੯੯੨), ਉਹੀ ਰਾਜਾ ਹੈ (ਸਰੂਪ ਰੂਪੀ) ਤਖ਼ਤ ਤੇ ਟਿਕਦਾ ਹੈ, ਗੁਣਵਾਨ ਹੈ ਤੇ ਪੰਜਾਂ (ਕਾਮ ਕ੍ਰੋਧ ਆਦਿ ਦੇ) ਭੈ ਵਿਚ ਪ੍ਰੀਤੀ ਕਰਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ