[email protected]

[ਸੰ:। ਸੰਸਕ੍ਰਿਤ] ੧. ਇਕ ਪ੍ਰਕਾਰ ਦੀ ਬਹਿਲ, ਜੋ ਦੁਪਹੀਆ ਤੇ ਚਾਰਪਹੀਆ ਵੀ ਹੁੰਦੀ ਹੈ। ਜੰਗ ਤੇ ਸਫ਼ਰ ਦੇ ਕੰਮ ਰਥ ਤੋਂ ਲੈਂਦੇ ਸਨ। ਯਥਾ- ‘ਰਥ ਨ ਅਸ੍ਵ ਨ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰਹੁ’ (੧੩੮੮)। ੨. ਮੁਹਾਵਰੇ ਵਿਚ ਸੂਰਜ ਦੇ ਫਿਰਨ ਨੂੰ ‘ਰਥ ਫਿਰਨਾ’ ਆਖਦੇ ਹਨ। ਯਥਾ- ‘ਰਥੁ ਫਿਰੈ ਛਾਇਆ ਧਨ ਤਾਕੈ’ (੧੧੦੮), ਭਾਵਾਰਥ ਇਹ ਕਿ ਜਦ ਜੋਬਨ ਸੂਰਜ ਦਾ ਰਥ ਫਿਰਦਾ ਹੈ ਤਦ ਬੁੱਧੀ ਅਰਾਮ ਰੂਪ ਛਾਂ ਤੱਕਦੀ ਹੈ। ੩. ਸਰੀਰ ਆਤਮਾ ਦੀ ਸਵਾਰੀ ਹੈ ਇਸ ਕਰਕੇ ਰਥ ਦਾ ਅਰਥ ਸਰੀਰ ਬੀ ਹੈ। ਯਥਾ- ‘ਸਤਜੁਗਿ ਰਥੁ ਸੰਤੋਖ ਕਾ’ (੪੭੦), ਕਈ ਗਿਆਨੀ ਏਥੇ ਰਥ ਦਾ ਅਰਥ-ਸੁਭਾਵ ਬੀ ਕਰਦੇ ਹਨ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found