[email protected]

[ਸੰ:। ਪੰਜਾਬੀ, ਰਸ, ਕਸ। ਸੰਸਕ੍ਰਿਤ, ਰਸ]* ੧. ਸੁਆਦ ਦੇਣ ਵਾਲੇ ਪਦਾਰਥ, ਆਦਿ। ਯਥਾ- ‘ਰਸ ਕਸ ਖਾਏ ਪਿੰਡੁ ਵਧਾਏ’ (੧੦੫੮)। ੨. ਸਰੀਰ ਦੇ ਅੰਦਰਲਾ ਉਹ ਰਸ ਜਿਸ ਤੋਂ ਲਹੂ ਆਦਿ ਬਣਦੇ ਹਨ। ਯਥਾ- ‘ਰਸ ਕਸ ਸੁਖ ਠਾਕੇ ਬੰਧਿ ਚਲਾਇਆ ਰਾਮ’ (੧੧੧੦), ਸਰੀਰ ਦੇ ਰਸ ਆਦਿ ਸੁਕ ਕੇ ਠਾਕੇ ਗਏ, ਤਦ (ਜੀਵਾਤਮਾ) ਨੂੰ ਬੰਨ੍ਹ ਕੇ ਲੈ ਤੁਰੇ। ੩. ਸਵਾਦ, ਖੱਟੇ ਮਿੱਠੇ ਆਦਿ। (ਤੁਕ ਦਾ ਅਰਥ) ਜਦ ਮਰ ਗਿਆ, ਸਾਰੇ ਸੁਆਦ (ਸੁਖ ਠਾਕੇ) ਭੁੱਲ ਗਏ। ੪. [ਸੰਸਕ੍ਰਿਤ, ਰਸ। ਫ਼ਾਰਸੀ, ਕਸ਼ = ਖਿਚਿਆ] ਖਿਚਿਆ ਰਸ-ਫਲਾਂ, ਗੰਨਿਆਂ ਆਦਿਕ ਦਾ ਰਸ ਜੋ ਦਬਾ ਯਾ ਘੁਟ ਯਾ ਵੇਲ ਕੇ ਕੱਢਿਆ ਜਾਵੇ। ਯਥਾ- ‘ਰਸੁ ਕਸੁ ਟਟਰਿ ਪਾਈਐ’ (੧੪੩)। *ਕਸ ਐਉਂ ਰਸ ਨਾਲ ਆਉਂਦਾ ਹੈ, ਜਿਕੁਰ ਪਾਣੀ ਨਾਲ ਧਾਣੀ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found