[ਗੁ:। ਸੰਸਕ੍ਰਿਤ, ਰਸਿਕ] ੧. ਰਸੀਆ, ਰਸ ਲੈਣ ਵਾਲਾ। ੨. ਕਲਾ ਕੌਸ਼ਲ ਯਾ ਕੋਮਲ ਹੁਨਰਾਂ ਤੇ ਰਸਾਂ ਨੂੰ ਅਨੁਭਵ ਕਰਨ ਯਾ ਜਾਣਨ ਵਾਲਾ, ਯਾ ਉਹਨਾਂ ਵਿਚ ਦਿਲਚਸਪੀ ਰੱਖਣ ਵਾਲਾ। ਵਿਸਮਾਦ ਤੇ ਉੱਚੇ ਰਸਾਂ ਦਾ ਗਿਆਤਾ। ਦੇਖੋ, ‘ਰਸਿਕ ਬੈਰਾਗੀ’ ੩. [ਕ੍ਰਿ: ਵਿ:] ਰਸ ਨਾਲ, ਰਸ ਲੈ ਲੈ ਕੇ, ਖ਼ੁਸ਼ ਹੋ ਹੋ ਕੇ। ਯਥਾ- ‘ਰਸਕਿ ਰਸਕਿ ਗੁਨ ਗਾਵਹ ਗੁਰਮਤਿ’ (੧੩੩੫)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ