[email protected]

[ਸੰ:। ਸੰਸਕ੍ਰਿਤ, ਰਸ = ਪਾਰਾ। ਅਯਨ = ਰਾਹ, ਜਾਣਾ। ਰਸਾਯਨ = ੧. ਉਹ ਵਿਦਿਆ ਜਿਸ ਵਿਚ ਪਾਰੇ ਦੇ ਖ਼ਾਸ ਤਰੀਕਿਆਂ ਦੇ ਸੇਵਨ ਨਾਲ ਉਮਰ ਵਧਾਈ ਜਾਵੇ। ੨. ਉਹ ਵਿਦਿਆ ਜਿਸ ਨਾਲ ਪਾਰੇ ਤੋਂ ਚਾਂਦੀ ਆਦਿ ਬਣਾਇਆ ਜਾਵੇ] ੧. ਪਾਰੇ ਤੇ ਤਾਂਬੇ ਆਦਿ ਦਾ ਚਾਂਦੀ ਸੋਨਾ ਬਨਾਉਣਾ। ਹਲਕੇ ਮੁੱਲ ਦੀਆਂ ਧਾਤਾਂ ਨੂੰ ਕੀਮਤੀ ਧਾਂਤ ਬਨਾਉਣ ਵਾਲੀ ਵਿਦਿਆ। ੨. ਧਾਤੂਆਂ ਤੇ ਜੜ੍ਹੀ ਬੂਟੀਆਂ ਦੇ ਗੁਣਾਂ ਤੇ ਸੁਭਾਵਾਂ ਦੀ ਵਿਦਿਆ ਅਰ ਉਹਨਾਂ ਤੋਂ ਅੱਡ ਅੱਡ ਦਵਾਈਆਂ ਤਿਆਰ ਕਰਨ ਦਾ ਹੁਨਰ, ਯਾ ਉਹਨਾਂ ਸੰਬੰਧੀ ਹੋਰ ਮਾਲੂਮੀਆਂ। ੩. ਉਹ ਦਵਾਈ ਜੋ ਬੁਢੇਪੇ ਤੇ ਉਸ ਦੇ ਦੁੱਖਾਂ ਨੂੰ ਨੇੜੇ ਨਾ ਆਉਣ ਦੇਵੇ। ਇਸ ਤੋਂ ਗੁਰੂ ਜੀ ਨਾਮ ਨੂੰ ਅਸਲੀ ਰਸਾਇਣ ਆਖਦੇ ਹਨ। ਯਥਾ- ‘ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ’ (੯੯), ਤਥਾ-’ਰਾਮ ਰਸਾਇਨ ਪੀਉ ਰੇ ਕਬੀਰ’ (੩੨੫), ਤਥਾ- ‘ਜੀਭ ਰਸਾਇਣਿ ਚੂਨੜੀ ਰਤੀ ਲਾਲ ਲਵਾਇ’ (੧੦੯੧), ਜਿਹਬਾ (ਨਾਮ ਰੂਪੀ) ਰਸਾਇਣ ਨੂੰ ਚੂਸਣ ਵਾਲੀ ਹੈ, ਜੋ (ਲਾਲ) ਪਿਆਰੇ ਦੇ ਉਚਾਰ ਕਰਨ ਵਿਚ ਰਤੀ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found