[ਸੰ: ਸੰਸਕ੍ਰਿਤ, ਰ (=ਸਾੜ ਦੇਣਾ, ਦੂਰ ਕਰਨਾ) + ਸੂਲ = ਪੀੜਾ] ੧. ਪੀੜਾ ਦੂਰ ਕਰਨ ਵਾਲਾ। ਯਥਾ- ‘ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ’ (੩੧੯), ਨਰਕ ਪੈਣੋਂ ਕਿਕੁਰ ਬਚੇ ਜੇ ਉਸ ਨੂੰ ਪੀੜ ਹਰਨ ਵਾਲਾ (ਪ੍ਰਭੂ) ਯਾਦ ਨਹੀਂ। ਪਹਿਲੀ ਤੁਕ ਦਾ ਪਦਾਂਤ ਵੀ ਮੂਲ ਹੈ। ਦੂਜੀ ਦੇ ਅਖ਼ੀਰ ਵੀ ਇਹੋ ਪਦ ਸੂਲ, ਯਮਕ ਲਈ ਰਖਿਆ ਹੈ। ੨. [ਰਸ + ਊਲ, ਪ੍ਰਤੇ ਤਧਿਤ ਆਇਆ]* ਰਸੀਆ, ਈਸ਼੍ਵਰ ਦਾ ਨਾਮ ਹੈ। ੩. [ਅਰਬੀ, ਰਸੂਲ = ਭੇਜਿਆ ਹੋਇਆ] ਜੋ ਰੱਬ ਵੱਲੋਂ ਆਵੇ, ਅਵਤਾਰ, ਇਹ ਪੰਜਵੀਂ ਪਾਤਿਸ਼ਾਹੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪਰਿਥਾਇ ਕਿਹਾ ਹੋਸੀ। ਪਰ ਅੰਕ ਪਹਿਲੇ ਦਾ ਅਰਥ ਪ੍ਰਸੰਗਕ ਅਰ ਠੀਕ ਹੈ। *ਪੰਜਾਬੀ ਵਿੱਚ ਈਆ, ਊਆ, ਆਲ, ਊਲ, ਈਲ ਆਦਿ ਪ੍ਰਤੇ ਸੰਗਿਆ ਨਾਲ ਤਧਿਤ ਹੋ ਆ ਲੱਗਦੇ ਹਨ, ਜਿਹਾ-ਰਸੀਆ, ਰਸੂਆ, ਰਸਾਲ, ਰਸੂਲ, ਰਸੀਲਾ ਆਦਿ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ