[ਸੰ:। ਸੰਸਕ੍ਰਿਤ, ਰਿ, ਰੀ=੧. ਦੈਂਤਾਂ ਦੀ ਮਾਂ ਦਾ ਨਾਮ। ੨. ਅਦਿਤੀ ਦੇਵਤਿਆਂ ਦੀ ਮਾਂ ਦਾ ਨਾਮ ਹੈ। ੩. ਗਾਲੀ ਦਾ ਪਦ। ੪. ਹਾਸੇ ਦਾ ਪਦ, ਰਾਖਸ, ਨਿੰਦਾ। ਅਥਵਾ ਸੰਸਕ੍ਰਿਤ, ਹ੍ਰਿਸੀਕਂ=ਇੰਦੈ, ਇਸ ਦਾ ਦੇਸ਼ ਭਾਸ਼ਾ ਵਿੱਚ ਸੰਖੇਪ, ਰੀ] ੧. ਇੰਦ੍ਰੀਆਂ। ਯਥਾ- ‘ਰੀ ਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਾਰਿਆ’ (੪੩੪), (ਰੀ) ਹੇ ਸਖੀ! (ਰੀ) ਇੰਦ੍ਰਿਆਂ ਦੇ ਪਾਲਣ ਵਾਸਤੇ (ਲਲੀ) ਲਾਲਚ ਕਰਕੇ ਜੋ ਪਾਪ ਕੀਤੇ ਹਨ, (ਸੋ ਮਾਨੋ) ਅਵਗਣਾਂ ਦਾ ਪੜ੍ਹਨਾ ਹੈ ਤੇ ਗੁਣ ਵਿਸਰ ਗਏ ਹਨ। ਅਥਵਾ ਰਿ ਰੀ ਤੇ ਲ੍ਰਿ ਲ੍ਰੀ ਅੱਖਰਾਂ ਦੁਆਰੇ ਕਥਨ ਕਰਦੇ ਹਨ ਕਿ ਪਾਪ ਕਮਾਏ ਹਨ, ਅਵਗੁਣ ਪੜ੍ਹੇ ਹਨ ਤੇ ਗੁਣ ਵਿੱਸਰ ਗਏ ਹਨ। ੨. [ਸੰਬੋ:। ਸੰਸਕ੍ਰਿਤ, ਰੇ। ਹਿੰਦੀ, ਅਰੇ, ਅਰੀ, ਰੇ, ਰੀ] ਹੇ। ਯਥਾ- ‘ਰੀ ਬਾਈ ਬੇਢੀ ਦੇਨੁ ਨ ਜਾਈ’ (੬੫੭)। ੩. [ਸੰਬੰ:। ਦੇਸ਼ ਭਾਸ਼ਾ=ਮਾਰਵਾੜੀ] ਦੀ। ਯਥਾ- ‘ਮਹਰਾਜ ਰੀ ਗਾਠੜੀਓ’ (੭੧੫)। ੪. ਪਦਾਂ ਦੇ ਸੰਜੋਗ ਵਿਚ ‘ਰੀ’ ਦਾ ਅਰਥ ‘ਦੀ’ ਹਿੰਦੀ ਮੁਹਾਵਰੇ ਵਿਚ ਵੀ ਹੈ। ਜੈਸੇ ਤੁਹਾ+ਰੀ =ਤੁਹਾਰੀ। ਯਥਾ- ‘ਸਤਿਗੁਰ ਆਇਓ ਸਰਣਿ ਤੁਹਾਰੀ’ (੭੧੩)। ੫. ਪੰਜਾਬੀ ਵਿਚ ਵੀ-ਮੈਂ-ਤੈਂ ਨਾਲ-ਰੀ-ਲੱਗ ਕੇ-ਮੇਰੀ-ਤੇਰੀ-ਬਣਿਆ ਹੈ। ਅਰਥ-ਦੀ- ਲੱਗਦਾ ਹੈ।
ਰੀ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ