[ਸੰ:। ਸੰਸਕ੍ਰਿਤ ਧਾਤੂ, ਰੂ = ਸ਼ਬਦ। ਪੰਜਾਬੀ, ਰੁਣ = ਬ੍ਰੀਕ ਗਾਉਣ ਦੇ ਸ਼ਬਦ ਨੂੰ ਕਹਿੰਦੇ ਹਨ, ਜਿਕੁਰ ਜਲ ਵਿਚ ਗੀਟਿਆਂ ਨਾਲ ਰਗੜਨ ਤੋਂ ਉਤਪਤ ਹੁੰਦਾ ਹੈ, ਝੁਣ ਝਾਂਜਰਾਂ ਦੀ ਆਵਾਜ਼ ਹੈ] ੧. ਮੰਦ, ਮੱਧਮ ਗਾਉਣਾ, ਮਿੱਠਾ ਮਿੱਠਾ ਸ਼ਬਦ। ਯਥਾ- ‘ਸਹਜੇ ਰੁਣ ਝੁਣਕਾਰੁ ਸੁਹਾਇਆ’ (੨੩੭), ਤਥਾ-’ਬਿਨਵੰਤਿ ਨਾਨਕ ਸਦਾ ਨਿਰਮਲ ਸਚੁ ਸਬਦੁ ਰੁਣ ਝੁਣਕਾਰੋ’ (੫੪੫)। ੨. ਪੰਛੀਆਂ ਦਾ ਸ਼ਬਦ ਜੋ ਉਹ ਖ਼ੁਸ਼ੀ ਵੇਲੇ ਕਰਦੇ ਹਨ। ਯਥਾ- ‘ਮੋਰੀ ਰੁਣ ਝੁਣ ਲਾਇਆ’ (੫੫੭)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ