[ਸੰ:। ਫ਼ਾਰਸੀ, ਰੂਇ, ਚਿਹਰਾ] ੧. ਸੋਭਾ, ਇੱਜ਼ਤ। ਯਥਾ- ‘ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ’ (੫੩), ਜੇਕਰ ਕਈ ਸੈਂਕੜੇ ਕਵੀ ਲੋਕ ਮਿਲਣ, ਇਕ ਤਿਲ ਮਾਤ੍ਰ ਸੋਭਾ ਨਹੀਂ ਕਹਿ ਸਕਦੇ। ੨. [ਸੰ:। ਸੰਸਕ੍ਰਿਤ, ਰੋਮ। ਹਿੰਦੀ, ਰੋਆ] ਰੋਮ, ਸਰੀਰ ਦਾ ਵਾਲ। ਤੁਕ ਦਾ ਅਰਥ-ਤਿਲ ਮਾਤ੍ਰ ਨਹੀਂ ਪੁਜਾਂਵਦੇ ਉਸ ਦੇ ਰੋਮ ਨੂੰ। ੩. ਇਸ ਤੁਕ ਵਿਚ ਜੋ ਉਪਰਲੇ ਦੋ ਅੰਕਾਂ ਵਿੱਚ ਆਈ ਹੈ, ਰੋਇ ਦਾ ਅਰਥ-ਆਖਣਾ ਵੀ ਕਰਦੇ ਹਨ। ੪. [ਦੇਖੋ, ‘ਰੂਆਇਆ’] ਰੋ ਕੇ, ਵਿਰਲਾਪ ਕਰ ਕੇ। ਯਥਾ- ‘ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ’ (੪੫੦), ਭਾਵ ਵਿਕਾਰੀਆਂ ਨੇ ਰੋਣਾ ਹੀ ਹੈ, ਹੋਰ ਕੀ ਕਰਨਾ ਹੈ? ਅਥਵਾ ਉਹਨਾਂ ਦੇ ਪਖੰਡ ਰੋਣੇ ਨੂੰ ਕੀ ਕਰੀਏ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ