[email protected]

[ਸੰ:। ਸੰਸਕ੍ਰਿਤ, ਰੋਦਨੰ = ਰੋਣਾ। ਹਿੰਦੀ, ਰੋਜ*, ਰੋਜ਼ੜਾ = ਰੁਦਨ] ੧. ਪੱਲਾ ਪਾਉਣਾ, ਵੈਣ ਕਰਨੇ, ਰੋਣਾ। ਯਥਾ- ‘ਰੋਵਨਹਾਰੀ ਰੋਜੁ ਬਨਾਇਆ’ (੧੧੪੫), ਇਕ ਮਾਈ ਸਵੇਰੇ ਪੱਲਾ ਪਾਉਂਦੀ ਸੀ, ਉਸ ਪਰਥਾਇ ਪੰਜਵੀਂ ਪਾਤਸ਼ਾਹੀ ਫ਼ੁਰਮਾਉਂਦੇ ਹਨ ਕਿ ਰੋਣ ਵਾਲੀ ਇਸਤ੍ਰੀ ਨੇ ਪੱਲਾ ਪਾਉਣਾ (ਇਕ ਨੇਮ) ਬਣਾ ਛੱਡਿਆ ਹੈ। ਅੱਗੇ ਲਿਖਿਆ ਹੈ ਕਿ ਆਪਣੇ ਹੀ ਵਲੇਵੇਂ ਵਾਸਤੇ ਲੋਕ ਰੋਂਦੇ ਹਨ। ਤਥਾ-’ਖੇਦੁ ਨ ਪਾਇਓ ਨਹ ਫੁਨਿ ਰੋਜ’ (੮੯੯), ਨਾ ਦੁਖ ਪਾਇਆ ਤੇ ਨਾ ਹੀ (ਰੋਜ) ਰੋਣਾ ਹੋਇਆ** । ਤਥਾ-’ਨ ਭੀਜੈ ਸੋਗੀ ਕੀਤੈ ਰੋਜਿ’ (੧੨੩੭)। ੨. [ਫ਼ਾਰਸੀ, ਰੋਜ਼ = ਦਿਨ, ਪ੍ਰਤਿ ਦਿਨ] ਦਿਨ। ਯਥਾ- ‘ਸਬ ਰੋਜ ਗਸਤਮ’ (੭੨੧), ਰਾਤ ਦਿਨ ਫਿਰਿਆ ਮੈਂ। ੩. ਪ੍ਰਤਿਦਿਨ। ਯਥਾ- ‘ਰੋਵਨਹਾਰੀ ਰੋਜੁ ਬਨਾਇਆ’ (੧੧੪੫), (ਰੋਜ) ਹਰ ਦਿਨ ਰੋਵਨਹਾਰੀ ਨੇ (ਨੇਮ) ਬਣਾ ਰਖਿਆ ਹੈ। ਤਥਾ-’ਕਿਸ ਥੈ ਰੋਵਹਿ ਰੋਜ’ (੧੩੫), ਕਿਸ ਪਾਸ ਰੋਜ਼ ਰੋਣਾ ਕਰੀਏ? ੪. [ਸੰਪ੍ਰਦਾ] ਰੁਜ਼ਗਾਰ, ਵਿਹਾਰ, ਰੋਜ਼ੀ। *ਕੋਸ਼ ਟਾਂਮਪਸਨ ਕ੍ਰਿਤ ਪੰਨਾ ੪੧੫ ਅਤੇ ਸ਼ੈਕਸਪੀਅਰ ਕੋਸ਼%**ਰੋਜ ਦਾ ਰੋਗ ਅਰਥ ਵੀ ਕਰਦੇ ਹਨ। ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found