[email protected]

[ਸੰ:। ਦੇਖੋ, ‘ਰੰਗ ਤੋਂ ਰੰਙ’। ਗ, ਙ ਦੀ ਸ੍ਵਰਣਤਾ] ੧. ਰੰਗ, ਵਰਣ। ਯਥਾ- ‘ਹਰਿ ਨਾਮਾ ਹਰਿ ਰੰਙੁ ਹੈ ਹਰਿ ਰੰਙੁ ਮਜੀਠੈ ਰੰਙੁ’ (੭੩੧), ਹਰਿ ਦਾ ਨਾਮ ਹਰੀ ਦਾ ਰੰਗ ਹੈ, ਹਰਿ* ਦੇ (ਮਜੀਠੈ) ਪੱਕੇ ਲਾਲ ਰੰਗ ਵਿਚ (ਆਪਣੇ ਆਪ ਨੂੰ) ਰੰਗ। ਤਥਾ-’ਮੇਰੇ ਮਨ ਹਰਿ ਰਾਮ ਨਾਮਿ ਕਰਿ ਰੰਙੁ’ (੭੩੧), ਹੇ ਮਨ! ਰਾਮ ਨਾਮ ਦਾ ਹੀ ਰੰਗ ਬਣਾ। ੨. ਪ੍ਰੀਤ। *ਹਰਿ ਪਦ ਚੌਥੀ ਪਾਤਸ਼ਾਹੀ ਦੀ ਬਾਣੀ ਵਿਚ ਇਤਨਾ ਵਧੀਕ ਹੈ ਕਿ ਹਰੇਕ ਦਾ ਅਰਥ-ਅਸਤੋਤਰੀ-ਭਾਵ ਵਿਚ ਹੀ ਹੈ, ਕਈ ਲੋਕ ਇਸ ਨੂੰ ਪੁਨਰੁਕਤੀ ਸਮਝ ਕੇ ਘਬਰਾਂਦੇ ਹਨ ਤੇ ਅਨਹੋਏ ਅਰਥ ਪਾ ਕੇ ਅਰਥ ਵਿਗਾੜ ਦੇਂਦੇ ਹਨ, ਇਹ ਅਸਤੋਤਰੀ ਬਾਣੀ ਹੈ ਪੁਨਰੁਕਤੀ ਦੂਸ਼ਣ ਨਾ ਕਾਵ੍ਯ ਨੇ ਨਾ ਵ੍ਯਾਕਰਣਾਂ ਨੇ ਇਸ ਵਿਚ ਮੰਨਿਆ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found