[email protected]

ਗੁਰਮੁਖੀ ਵਰਣਮਾਲਾ ਦਾ ਤੇਤੀਵਾਂ ਅੱਖਰ ਤੇ ਤੀਹਵਾਂ ਵ੍ਯੰਜਨ ਹੈ। ਇਹ ਕਈ ਵੇਰ ‘ਰਰੈ’ ਦੀ ਥਾਂ ਲੈਂਦਾ ਹੈ, ਜੈਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਇਆ ਹੈ : ਸੰਸਕ੍ਰਿਤ : ਰੋਸ (ਰੁਧ=ਰੁਕਣਾ, ਕ੍ਰੋਧ) ਦੀ ਥਾਂ ਹੈ ਲੋਧ। ਰਜ (ਰੱਸੀ) ਦੀ ਥਾਂ ਹੈ ਲੱਜ। ਪੰਜਾਬੀ : ਰੁੜੰਦੜੀ ਦੀ ਥਾਂ ਆਇਆ ਹੈ ਲੁੜੰਦੜੀ। ‘ਜਜੇ’ ਦੀ ਥਾਂ ਵੀ ‘ਲਲਾ’ ਸਮੇਂ ਨਾਲ ਕਿਸੇ ਕਿਸੇ ਪਦ ਵਿੱਚ ਲੈ ਲਿਆ ਹੈ, ਜੈਸੇ ਸੰਸਕ੍ਰਿਤ ਜੁਧ ਤੋਂ ਬਣਿਆ ਜੁਝ, ਇਸ ਤੋਂ ਪੰਜਾਬੀ ਕਿਰਿਆ ਜੁਝੈ ਤੇ ਜੁਝੈ ਤੋਂ ਬਣਿਆ ਤੇ ਲੁਝੈ। ਪੰਜਾਬੀ ਵਿੱਚ ‘ਲਲੇ’ ਦੇ ਦੋ ਉਚਾਰਣ ਹਨ, ਇਕ ਸਾਧਾਰਨ, ਇਕ ਜ਼ਰਾ ਖਿਲਰਵਾਂ। ਇਹ ਪਿਛਲਾ ਉਚਾਰਣ ਲੁਧਿਆਣੇ ਵੱਲ ਅਜੇ ਤੱਕ ਆਮ ਲੋਕਾਂ ਦੀ ਬੋਲੀ ਹੈ, ਮਰਹਟੀ ਜ਼ਬਾਨ ਵਿੱਚ ਵੀ ‘ਲਲੇ’ ਦਾ ਇਹ ਉਚਾਰਣ ਹੈ, ਪੰਜਾਬੀ ਵਿੱਚ ਇਸ ਨੂੰ ਫ਼ਰਕ ਕਰਨ ਲਈ ਐਉਂ ਲਿਖਦੇ ਹਨ-ਲ਼। ‘ਲਲਾ’ ਸ੍ਵਾਰਥ ਪ੍ਰਤ੍ਯਯ ਹੋ ਕੇ ਵੀ ਵਰਤੀਂਦਾ ਹੈ, ਜੈਸੇ ਨਵ ਤੋਂ ਨਵਲ। ਏਕ ਤੋਂ ਏਕਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਇਆ ਹੈ-ਏਕ ਲੜੀ। ਅੰਧ ਤੋਂ ਅੰਧਲਾ, ਅੰਧਲੀ। ਵੰਤ ਤੇ ਵਾਲਾ ਦੀ ਥਾਂ ਵੀ ਲਲਾ-ਲਾ-ਹੋ ਕੇ ਲਗਦਾ ਹੈ ਤੇ ਵਾਲਾ ਦੇ ਅਰਥ ਦੇਂਦਾ ਹੈ, ਜਿਵੇਂ-ਰਲੀਆਲਾ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found