[ਕ੍ਰਿ:। ਦੇਖੋ, ‘ਲਗਿ’] ੧. ਲਗ ਕੇ। ਯਥਾ- ‘ਪੀਛੈ ਲਾਗਿ ਚਲੀ’ (੨੩੫)। ੨. [ਸੰ:] ਛੁਹ, ਅਸਰ। ੩. [ਸੰ:। ਪੰਜਾਬੀ] ਪਿੱਛਾ, ਵੈਰ* । ਯਥਾ- ‘ਤਉ ਜਮਿ ਛੋਡਿ ਮੋਰੀ ਲਾਗਿ’ (੭੦੧)। *ਲਾਗ, ਸੰਸਕ੍ਰਿਤ ‘ਲਗ੍ਹ੍ਹ’ ਤੋਂ ਹੀ ਬਣਦਾ ਹੈ। ਲਗ੍ਯ੍ਯ = ਛੁਹ ਵਿਚ ਆਉਣਾ ਤੋਂ- ਟਾਕਰੇ ਵਿਚ ਆਉਣਾ= ਅਰਥ ਬਣ ਜਾਂਦੇ ਹਨ। ਇਸ ਤੋਂ ਹਿੰਦੀ ਤੇ ਪੰਜਾਬੀ ਵਿਚ ਲਾਗ = ਵੈਰ ਦੇ ਅਰਥਾਂ ਵਿਚ ਵਰਤੀਂਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ