[email protected]

[ਕ੍ਰਿ:। ਦੇਖੋ, ‘ਉਪਰਲਾ ਪਦ’] ੧. ਵਜਾਉਣਾ, ਭਾਵ ਉਚਾਰਣ ਕਰਵਾਉਣਾ। ਯਥਾ- ‘ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ’ (੫੩), ਭਾਵ ਜਿਕੁਰ ਮਨ ਲੱਗੇ ਉਸੇ ਤਰਹ ਆਖ ਆਖ ਕੇ ਇਸ ਕੋਲੋਂ ਨਾਮ ਦਾ ਹੀ ਉਚਾਰਣ ਕਰਵਾਏ, ਕਦੀ ਸਰੋਤਾ ਕਦੀ ਵਕਤਾ ਹੀ ਬਣ ਜਾਏ। ਅਥਵਾ ਕਹਿ ਕਹਿ ਕੇ ਮਨ ਦਾ ਖੋਟਾ ਸੁਭਾਵ ਗਵਾਵਣਾ ਕਰੀਏ, ਜਿਵੇਂ ਜਿਵੇਂ ਜਾਣੀਏ ਤਿਵੇਂ ਤਿਵੇਂ ਗਵੀਚਦਾ ਹੈ। ੨. [ਸੰਸਕ੍ਰਿਤ, ਬਾਵਨ। ਪੰਜਾਬੀ ਕਿਰਿਆ, ਬਾਵਨਾ, ਵਾਵਨਾ] ਨਿੱਕਾ ਕਰਨਾ, ਭਾਵ ਮਨ ਨੂੰ ਸੂਖਮ ਕਰੀਏ, ਅੰਤਰਮੁਖੀ। ੩. [ਗਵਾਵਣਾ ਦਾ ਸੰਖੇਪ ਵਾਵਣਾ-ਗੁਆਉਣਾ] ਵਿਅਰਥ ਕਰ ਦੇਣਾ। ਯਥਾ- ‘ਜੋ ਦੇਇ ਸਹਣਾ ਮਨਹਿ ਕਹਣਾ ਆਖਿ ਨਾਹੀ ਵਾਵਣਾ’ (੫੬੬), ਭਾਵ ਆਖ ਆਖ ਕੇ ਨਾ ਗਵਾਈਏ, ਸਹਾਰਨਾ ਚੰਗਾ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found