[ਸੰ:। ਸੰਸਕ੍ਰਿਤ, ਸਤ੍ਯੰ। ਸਤ੍ਹ੍ਹ=ਹੋਣਾ। ਪ੍ਰਾਕ੍ਰਿਤ, ਸਚ੍ਚ। ਪੰਜਾਬੀ, ਸੱਚ। ਹਿੰਦੀ, ਸੱਚ, ਸਾਚ] ੧. ਜੋ ਹੋਵੇ, ਵਜੂਦ, ਹੋਂਦ। ੨. ਯਥਾਰਥ। ਯਥਾ- ‘ਸਚੁ ਮਹਿ ਰਹਉ ਰਜਾਈ’ (੭੯੫), ਸਚ ਵਿਖੇ ਰਾਜ਼ੀ ਹੋ ਕੇ ਰਹੋ। ਅਥਵਾ (ਰਜਾਈ) ਜੋ ਸਚ ਹੈ ਉਸ ਵਿਖੇ ਰਹੋ। ੩. ਸੱਚ ਬੋਲਣਾ, ਜਿਕੂੰ ਹੋਵੇ ਓਕੂੰ ਕਹਿਣਾ, ਝੂਠ ਯਾ ਰਲਾ ਪਾ ਕੇ ਨਾ ਕਹਿਣਾ। ੪. ਸਤਿ ਤੇ ਸੱਚ ਸ੍ਰੀ ਗੁਰੂ ਜੀ ਨੇ ਤਿੰਨ ਕਾਲ ਇਕ ਰਸ ਰਹਿਣ ਵਾਲੇ (ਵਾਹਿਗੁਰੂ) ਲਈ ਵਰਤਿਆ ਹੈ। ਯਥਾ- ‘ਆਦਿ ਸਚੁ ਜੁਗਾਦਿ ਸਚੁ’ (੧)। ਦੇਖੋ, ‘ਸਤ’, ‘ਸਚ ਸਾਖੀ’, ‘ਸਚ ਸਰਾ’ ਆਦਿ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ