[ਸੰ:। ਫ਼ਾਰਸੀ, ਸ਼ਰਮ] ੧. ਲੱਜਾ, ਲਾਜ। ਯਥਾ- ‘ਰਾਖਹੁ ਸਰਮ ਅਸਾੜੀ ਜੀਉ’ (੧੦੫)। ੨. ਹਿਯਾ। ਯਥਾ- ‘ਸਰਮੁ ਧਰਮੁ ਦੁਇ ਛਪਿ ਖਲੋਏ’ (੭੨੨)। ੩. [ਸ਼ਰਮ ਨਾਲ ਆਦਮੀ ਸੰਕੋਚ ਵਿੱਚ ਰਹਿੰਦਾ ਹੈ, ਇਸ ਤੋਂ ਇਸਦਾ ਵੈਰਾਗ ਅਰਥ ਵੀ ਪਿਛਲੇ ਸਮੇਂ ਵਰਤਦੇ ਰਹੇ ਜਾਪਦੇ ਹਨ] ਵੈਰਾਗ। ਯਥਾ- ‘ਸਰਮੁ ਪਾਹੁ ਤਨਿ ਹੋਇ’ (੪੬੮), ਵੈਰਾਗ ਦੀ ਪਾਹ ਤਨ ਨੂੰ ਲੱਗਣੀ ਚਾਹੀਦੀ ਹੈ, ਤਥਾ-’ਸਰਮੈ ਦੀਆ ਮੁੰਦਾ ਕੰਨੀ ਪਾਇ ਜੋਗੀ’ (੯੦੮), ਵੈਰਾਗ ਦੀਆਂ ਮੁੰਦ੍ਰਾਂ ਕੰਨੀ ਪਾ, ਹੇ ਜੋਗੀ! ੪. [ਸੰ:। ਸੰਸਕ੍ਰਿਤ, ਸ਼੍ਰਮ=ਘਾਲ ਘਾਲਣੀ, ਤਪ ਆਦਿ ਜਤਨਾਂ ਨਾਲ ਭਗਤੀ ਕਰਨੀ] ੧. ਤਪੱਸਯਾ, ਉਪਾਸਨਾ, ਅਨਿੰਨ ਤੇ ਦ੍ਰਿੜ੍ਹ ਭਗਤੀ। ਯਥਾ- ‘ਸਰਮ ਖੰਡ ਕੀ ਬਾਣੀ ਰੂਪੁ’ (੮), ਸਰਮ ਖੰਡ ਉਹ ਥਾਂ ਹੈ ਜਿਥੇ ਅਨਿੰਨ ਭਗਤੀ ਦੇ ਤਪੱਸ੍ਵੀ ਜਾਣਗੇ, ਉਸ ਖੰਡ ਵਿੱਚ ਦੈਵੀ ਸੁੰਦਰਤਾ ਦਾ ਨਿਵਾਸ ਹੈ। ੨. ਗਯਾਨੀ ਇਉਂ ਵੀ ਜਤਨ ਕਰਦੇ ਹਨ ਕਿ ਉਪਾਸਨਾ ਕਾਂਡ ਵਾਲਿਆਂ ਦੀ ਗੁਫ਼ਤਗੂ ਰੂਪ ਵਾਲੀ (ਮਿੱਠੀ ਹੁੰਦੀ ਹੈ) ਪਰ ਇਹ ਖਿੱਚ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ