[email protected]

[ਸੰ:। ਸੰਸਕ੍ਰਿਤ, ਸ਼ਸ਼ਿਧਰ* । ਪ੍ਰਾਕ੍ਰਿਤ, ਸਸਹਰ। ਪੁ: ਪੰਜਾਬੀ, ਸਸਅਰ, ਸਸੀਅਰ, ਸਸੀਅ] ੧੩੩ ੧. ਚੰਦ੍ਰਮਾ। ਯਥਾ- ‘ਸਸੀਅਰੁ ਗਗਨਿ ਜੋਤਿ ਤਿਹੁ ਲੋਈ’ (੮੪੦), ਅਕਾਸ਼ ਵਿੱਚ ਚੰਦ ਜਦ ਚੜ੍ਹਦਾ ਹੈ, ਜੋਤਿ ਤਿੰਨਾਂ ਲੋਕਾਂ ਵਿੱਚ ਹੁੰਦੀ ਹੈ। ਇਸੇ ਪ੍ਰਕਾਰ ਜਦ ਰਿਦੇ ਵਿੱਚ ਗਿਆਨ ਹੋਇਆ ਤਦ ਤ੍ਰਿਕਾਲ ਗਤੀ ਹੋ ਜਾਂਦੀ ਹੈ। ੨. ਚੰਦ੍ਰ ਨਾੜੀ, ਇੜਾ। ਯਥਾ- ‘ਸਸੀਅਰ ਕੈ ਘਰਿ ਸੂਰੁ ਸਮਾਵੈ’ (੮੪੦), ਚੰਦ ਨਾੜੀ ਇੜਾ ਵਿੱਚ ਸੂਰਜ ਦੀ ਨਾੜੀ ਪਿੰਗਲਾ ਸਮਾਵੇ ਵਾ ਇਸੇ ਦੇ ਉਲਟ ਕਰੇ ਵਾ ਸਤੋਗੁਣ ਕਰਕੇ ਜਦ ਅੰਤਹਕਰਣ ਸ਼ੁੱਧ ਹੁੰਦਾ ਹੈ ਤਦ (ਸੂਰਜ) ਪ੍ਰਮਾਤਮਾ ਦਾ ਪ੍ਰਤਿਬਿੰਬ ਹਛਾ ਸਮਾ ਜਾਂਦਾ ਹੈ। *ਚੰਦ੍ਰਮਾ ਵਿੱਚ ਕਾਲੇ ਦਾਗ਼ ਨੂੰ ਸ਼ਸ਼ਾ, (ਖ਼ਰਗੋਸ਼ ਯਾ ਸਹਿਆ ਆਖਦੇ ਹਨ, ਉਸ ਚਿੰਨ੍ਹ ਕਰਕੇ ਸ਼ਸ+ਧਰ = ਚੰਦ੍ਰਮਾ ਦਾ ਨਾਮ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found